ਤਜਰਬਾ ਤੇ ਵਚਨਬੱਧਤਾ ਪੰਜਾਬ ਨੂੰ ਸ਼ਾਂਤੀ ਤੇ ਤਰੱਕੀ ਵੱਲ ਲੈ ਕੇ ਜਾਵੇਗਾ : ਚੇਤਲੀ
ਆਗੂਆਂ ਦਾ ਤਜ਼ਰਬਾ ਅਤੇ ਵਚਨਬੱਧਤਾ ਪੰਜਾਬ ਨੂੰ ਸ਼ਾਂਤੀ ਅਤੇ ਤਰੱਕੀ ਵੱਲ ਲੈ ਕੇ ਜਾਵੇਗਾ-ਕਮਲ ਚੇਤਲੀ
Publish Date: Tue, 10 Mar 2026 06:33 PM (IST)
Updated Date: Wed, 11 Mar 2026 04:09 AM (IST)

ਹਲਕਾ ਇੰਚਾਰਜ ਸੁਖਦੀਪ ਸਿੰਘ ਸ਼ੁਕਾਰ ਨੇ ਸ਼ੁਕਰਾਨਾ ਚ ਪੁੱਜੇ ਆਗੂਆਂ ਵਰਕਰਾਂ ਦਾ ਕੀਤਾ ਧੰਨਵਾਦ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਤਹਿਤ ਸੁਖਦੀਪ ਸਿੰਘ ਸ਼ੁਕਾਰ ਜ਼ਿਲ੍ਹਾ ਪ੍ਰਧਾਨ ਅਤੇ ਮੈਂਬਰ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੂੰ ਵਿਧਾਨ ਸਭਾ ਨਵਾਂਸ਼ਹਿਰ ਦਾ ਹਲਕਾ ਇੰਚਾਰਜ ਨਿਯੁਕਤ ਕਰਨ ਤੇ ਅਕਾਲ ਪੁਰਖ ਦਾ ਆਸ਼ੀਰਵਾਦ ਲੈਣ ਲਈ ਸ਼ੁਕਰਾਨਾ ਸਮਾਗਮ ਗੁਰਦੁਆਰਾ ਮੰਜੀ ਸਾਹਿਬ ਨਵਾਂਸ਼ਹਿਰ ਵਿਖੇ ਕਰਵਾਇਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਸ਼੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਿਸ਼ੇਸ਼ ਤੌਰ ਤੇ ਕਮਲ ਚੇਤਲੀ ਜ਼ਿਲ੍ਹਾ ਅਬਜ਼ਰਵਰ ਨਵਾਂਸ਼ਹਿਰ ਅਤੇ ਮੈਂਬਰ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਨੇ ਪਾਰਟੀ ਦੇ ਅੰਦਰ ਸੀਨੀਅਰ ਆਗੂਆਂ ਨੂੰ ਮਹੱਤਵਪੂਰਨ ਅਹੁਦਿਆਂ ਤੇ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਨਿਯੁਕਤੀਆਂ ਪਾਰਟੀ ਦੀ ਲੀਡਰਸ਼ਿਪ ਅਤੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲੀ ਕੀਤੀਆਂ ਗਈਆਂ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਨਵ ਨਿਯੁਕਤ ਆਗੂਆਂ ਦਾ ਤਜ਼ਰਬਾ ਅਤੇ ਵਚਨਬੱਧਤਾ ਪੰਜਾਬ ਨੂੰ ਸ਼ਾਂਤੀ ਅਤੇ ਤਰੱਕੀ ਵੱਲ ਲੈ ਕੇ ਜਾਣ ਤੇ ਪਾਰਟੀ ਦੇ 2027 ਦੇ ਮਿਸ਼ਨ ਨੂੰ ਅੱਗੇ ਵਧਾਉਣ ਵਿਚ ਮਦਦ ਕਰੇਗੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਮਲ ਚੇਤਲੀ ਸਮੇਤ ਹਲਕਾ ਇੰਚਾਰਜ ਸੁਖਦੀਪ ਸਿੰਘ ਸ਼ੁਕਾਰ, ਜਥੇ. ਗੁਰਬਖਸ਼ ਸਿੰਘ ਖ਼ਾਲਸਾ ਨੂੰ ਸਿਰੋਪਾਓ ਦੀ ਦਾਤ ਬਖਸ਼ੀ ਗਈ। ਹਲਕਾ ਇੰਚਾਰਜ ਸੁਖਦੀਪ ਸਿੰਘ ਸ਼ੁਕਾਰ ਨੇ ਪਾਰਟੀ ਵੱਲੋਂ ਸੌਂਪੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਜਤਾਉਂਦੇ ਹੋਏ ਸਮੂਹ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ 2027 ਦੀਆਂ ਚੋਣਾਂ ਵਿਚ ਇਕਜੁੱਟ ਹੋ ਕੇ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਪੁਰਜੋਰ ਅਪੀਲ ਕੀਤੀ। ਇਸ ਮੌਕੇ ਹਲਕਾ ਇੰਚਾਰਜ ਨੇ ਸਮਾਗਮ ਵਿਚ ਪੁੱਜੇ ਆਗੂਆਂ ਅਤੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਦਿਨੇਸ਼ ਕੁਮਾਰ, ਹਰਪ੍ਰੀਤ ਸਿੰਘ ਖਾਰਾ, ਪਰਮ ਸਿੰਘ ਖ਼ਾਲਸਾ, ਹਰਨੇਕ ਸਿੰਘ ਬੜਵਾ, ਕੁਲਵਿੰਦਰ ਸਿੰਘ, ਸ਼ਲਿੰਦਰ ਸਿੰਘ ਸਰਪੰਚ ਉੜਾਪੜ, ਹੇਮੰਤ ਕੁਮਾਰ ਬੌਬੀ ਜ਼ਿਲ੍ਹਾ ਪ੍ਰਧਾਨ ਸ਼ਹਿਰੀ, ਕੁਲਵਿੰਦਰ ਸਿੰਘ ਖੱਖ, ਸਚਿਨ ਸ਼ਾਹਪੁਰ ਪੱਟੀ, ਸਤਨਾਮ ਸਿੰਘ ਤਾਜੋਵਾਲ, ਗੁਰਪਾਲ ਸਿੰਘ ਧਰਮਕੋਟ, ਦਵਿੰਦਰ ਸਿੰਘ ਬੇਗਮਪੁਰ, ਮਨਮੋਹਨ ਸਿੰਘ ਗੁਲ੍ਹਾਟੀ, ਜਰਨੈਲ ਸਿੰਘ ਖ਼ਾਲਸਾ, ਜਸਵੀਰ ਸਿੰਘ ਸੂਰਾਪੁਰ, ਬਲਵੀਰ ਸਿੰਘ ਪੱਲੀ ਝਿੱਕੀ, ਹਰਦੀਪ ਸਿੰਘ ਸਰਪੰਚ ਪੱਲੀ ਉੱਚੀ, ਹੁਸਨ ਲਾਲ ਕੋਟ ਪੱਤੀ, ਸੁਖਵਿੰਦਰ ਸਿੰਘ ਨੰਬਰਦਾਰ ਜਾਡਲਾ, ਰਠੌਰ ਜਾਡਲਾ, ਜਰਨੈਲ ਸਿੰਘ ਭਾਨ ਮਜਾਰਾ, ਕੁਲਵੰਤ ਸਿੰਘ ਖ਼ਾਲਸਾ, ਗੁਰਜਿੰਦਰ ਸਿੰਘ ਦੌਲਤਪੁਰ, ਤਾਰਾ ਸਿੰਘ ਸਜਾਵਲਪੁਰ, ਰੇਸ਼ਮ ਸਿੰਘ ਭੰਗਲ, ਉਂਕਾਰ ਸਿੰਘ ਜਾਫ਼ਰਪੁਰ, ਰਣਜੀਤ ਸਿੰਘ ਸੁੱਜੋਂ, ਹਰਜਿੰਦਰ ਸਿੰਘ ਸੂਰਾਪੁਰ ਤੇ ਸਮੂਹ ਵਰਕਰ ਹਾਜ਼ਰ ਸਨ।