ਧੌਲਾਂ ਦੀ ਧੀ ਪ੍ਰਭਸਿਮਰਨ ਕੌਰ ਨੇ ਖੇਡ ਮੈਦਾਨ ’ਚ ਗੱਡੇ ਝੰਡੇ
ਸੋਧੀ ਹੋਈ ਖ਼ਬਰ ਹੈ ਜੀ---ਧੌਲਾਂ ਦੀ ਧੀ ਪ੍ਰਭ ਸਿਮਰਨ ਕੌਰ ਨੇ ਖੇਡ ਮੈਦਾਨ ਵਿਚ ਗੱਡੇ ਝੰਡੇ
Publish Date: Tue, 17 Feb 2026 08:21 PM (IST)
Updated Date: Wed, 18 Feb 2026 04:15 AM (IST)
ਰਾਏਕੋਟ ਐਥਲੈਟਿਕਸ ਟੂਰਨਾਮੈਂਟ ’ਚ ਜਿੱਤਿਆ ਚਾਂਦੀ ਦਾ ਤਮਗਾ ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਪਿੰਡ ਧੌਲਾਂ ਦੀ ਹੋਣਹਾਰ ਖਿਡਾਰਨ ਪ੍ਰਭ ਸਿਮਰਨ ਕੌਰ ਨੇ ਖੇਡਾਂ ਦੇ ਖੇਤਰ ਵਿਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਭ ਸਿਮਰਨ ਕੌਰ ਨੇ ਰਾਏਕੋਟ ਜ਼ਿਲ੍ਹਾ ਲੁਧਿਆਣਾ ਵਿਖੇ ਕਰਵਾਏ ਗਏ ਪਹਿਲੇ ਦਸ਼ਮੇਸ਼ ਅਥਲੈਟਿਕਸ ਟੂਰਨਾਮੈਂਟ 2026 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟਰਿਪਲ ਜੰਪ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਹਾਸਲ ਕੀਤਾ ਹੈ। ਪਰਿਵਾਰ ਅਤੇ ਪਿੰਡ ਵਿਚ ਖ਼ੁਸ਼ੀ ਦੀ ਲਹਿਰ ਪ੍ਰਭ ਸਿਮਰਨ ਕੌਰ ਜੋ ਕਿ ਪੱਤਰਕਾਰ ਸਤਨਾਮ ਚਾਹਲ ਦੀ ਪੁੱਤਰੀ ਹੈ ਇਸ ਪ੍ਰਾਪਤੀ ਤੇ ਪਿੰਡ ਧੌਲਾਂ ਅਤੇ ਪੂਰੇ ਬਲਾਚੌਰ ਹਲਕੇ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਖੇਡ ਪ੍ਰੇਮੀਆਂ ਅਤੇ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਭ ਸਿਮਰਨ ਵਰਗੀਆਂ ਧੀਆਂ ਦੂਜੀਆਂ ਕੁੜੀਆਂ ਲਈ ਪ੍ਰੇਰਨਾ ਸਰੋਤ ਹਨ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਅਤੇ ਖੇਡ ਕਲੱਬਾਂ ਨੇ ਸਤਨਾਮ ਚਾਹਲ ਅਤੇ ਉਨ੍ਹਾਂ ਦੀ ਪੁੱਤਰੀ ਨੂੰ ਵਧਾਈ ਦਿੱਤੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪ੍ਰਭ ਸਿਮਰਨ ਕੌਰ ਆਉਣ ਵਾਲੇ ਸਮੇਂ ਵਿਚ ਰਾਸ਼ਟਰੀ ਪੱਧਰ ਤੇ ਸੋਨੇ ਦਾ ਤਗਮਾ ਜਿੱਤਣ ਲਈ ਸਖ਼ਤ ਮਿਹਨਤ ਕਰ ਰਹੀ ਹੈ। ਮਿਹਨਤ ਅਤੇ ਲਗਨ ਨਾਲ ਪ੍ਰਾਪਤ ਕੀਤੀ ਇਹ ਸਫ਼ਲਤਾ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੁੜਨ ਲਈ ਉਤਸ਼ਾਹਿਤ ਕਰੇਗੀ।