ਗੱਡੀ ਘਰ ਖੜ੍ਹੀ, 220 ਰੁਪਏ ਟੋਲ ਕੱਟਣ ਦਾ ਆਇਆ ਮੈਸੇਜ
ਗੱਡੀ ਘਰ ਖੜੀ ਅਤੇ ਲਾਡੋਵਾਲ ਟੋਲ ਪਲਾਜੇ ਤੋਂ 220 ਰੁਪਏ ਟੋਲ ਕੱਟਣ ਦਾ ਆਇਆ ਮੈਸੇਜ
Publish Date: Thu, 15 Jan 2026 06:57 PM (IST)
Updated Date: Fri, 16 Jan 2026 04:09 AM (IST)
ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ ਭਾਵੇਂ ਸਰਕਾਰ ਵੱਲੋਂ ਆਨਲਾਈਨ ਸਿਸਟਮ ਤਹਿਤ ਟੋਲ ਪਲਾਜੇ ਤੋਂ ਲੰਘਣ ਵਾਲੀਆਂ ਗੱਡੀਆਂ ਦਾ ਟੋਲ ਕੱਟਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਪਰ ਘਰ ਖੜ੍ਹੀ ਮਹਿੰਦਰਾ ਬਲੈਰੋ ਗੱਡੀ ਦਾ ਟੋਲ ਕੱਟਣਾ ਇਲਾਕੇ ’ਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਗੱਡੀ ਚਾਲਕ ਪੁਨੀਤ ਕੁਮਾਰ ਵਾਸੀ ਤੇਗ ਬਹਾਦਰ ਨਗਰ ਬੰਗਾ ਰੋਡ ਨਵਾਂਸ਼ਹਿਰ ਨੇ ਦੱਸਿਆ ਕਿ ਉਨ੍ਹਾਂ ਦੀ ਮਹਿੰਦਰਾ ਬਲੈਰੋ ਗੱਡੀ ਨੰਬਰ ਪੀਬੀ 32 ਏਡੀ 6196 ਜੋ ਕਿ ਕੁਝ ਦਿਨਾਂ ਤੋਂ ਉਸ ਦੇ ਘਰ ਦੇ ਕੋਲ ਖੜੀ ਹੈ। ਉਸ ਦਾ ਅੱਜ ਲਾਡੋਵਾਲੀ ਟੋਲ ਪਲਾਜੇ ਤੇ ਗੱਡੀ ਨੰਬਰ ਪੀਬੀ 32 ਏਡੀ 6196 ਦਾ ਸਵੇਰੇ 10.35 ਵਜੇ ਇਕ ਟੈਕਸਨ ਆਈਡੀ ਤਹਿਤ 220 ਰੁਪਏ ਕੱਟਣ ਦਾ ਮੈਸੇਜ ਪ੍ਰਾਪਤ ਹੋਇਆ ਹੈ। ਪੁਨੀਤ ਨੇ ਇਸ ਮਾਮਲੇ ਵਿਚ ਬਣਦੀ ਜਾਂਚ ਕਰਕੇ ਇਸ ਮਾਮਲੇ ਵਿਚ ਸ਼ਾਮਲ ਅਣਪਛਾਤਿਆਂ ਖਿਲਾਫ਼ ਬਣਦੀ ਕਾਰਵਾਈ ਕਰਨ ਅਤੇ ਉਸ ਦੇ ਕੱਟੇ ਗਏ ਪੈਸੇ ਉਸ ਦੇ ਬੈਂਕ ਖਾਤੇ ਵਿਚ ਵਾਪਸ ਕਰਵਾਉਣ ਦੀ ਪੁਰਜ਼ੋਰ ਮੰਗ ਵੀ ਕੀਤੀ ਹੈ।