ਸੰਤੁਲਨ ਵਿਗੜਨ ਕਰਕੇ ਡਵਾਈਡਰ ’ਤੇ ਚੜ੍ਹੀ ਕਾਰ
ਸੰਤੁਲਨ ਵਿਗੜਨ ਕਰਕੇ ਕਾਰ ਡਵਾਈਡਰ 'ਤੇ ਚੜ੍ਹੀ
Publish Date: Mon, 06 Apr 2026 03:25 PM (IST)
Updated Date: Tue, 07 Apr 2026 03:59 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਟੋਲ ਪਲਾਜ਼ਾ ਬਛੂਆ ਨੇੜੇ ਇਕ ਕਾਰ ਦੇ ਡਿਵਾਈਡਰ ਤੇ ਚੜ੍ਹਣ ਕਾਰਨ ਕਾਰ ਨੁਕਸਾਨੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਛੂਆ ਟੋਲ ਪਲਾਜ਼ਾ ਨਜ਼ਦੀਕ ਇੱਕ ਹੌਂਡਾ ਸਿਆਜ਼ ਕਾਰ ਨੰਬਰ ਜੇਕੇ-02-ਬੀਟੀ-0008 ਜਿਸ ਨੂੰ ਸੰਕੇਤ ਗੁਪਤਾ ਪੁੱਤਰ ਸ਼ਮੀ ਗੁਪਤਾ ਵਾਸੀ ਜੰਮੂ ਚਲਾ ਰਿਹਾ ਸੀ। ਜੋ ਚੰਡੀਗੜ ਤੋਂ ਜੰਮੂ ਜਾ ਰਹੇ ਸਨ। ਜਦੋਂ ਉਹ ਟੋਲ ਪਲਾਜ਼ਾ ਬੱਛੂਆ ਨਜ਼ਦੀਕ ਪਹੁੰਚੇ ਤਾਂ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਡਿਵਾਈਡਰ ਤੇ ਚੜ੍ਹ ਗਈ। ਇਸ ਕਾਰਨ ਕਾਰ ਦਾ ਨੁਕਸਾਨ ਹੋਇਆ ਪਰ ਜਾਨੀ ਨੁਕਸਾਨ ਹੋਣ ਤਾਂ ਬਚਾਅ ਹੋ ਗਿਆ। ਪੁਲਿਸ ਨੇ ਰਿਕਵਰੀ ਵੈਨ ਨਾਲ ਕਾਰ ਨੂੰ ਸਾਈਡ ਤੇ ਕਰਵਾ ਕੇ ਰੋਡ ਕਲੀਅਰ ਕਰਵਾ ਕੇ ਕੰਟਰੋਲ ਰੂਮ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।