ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ
ਪਿੰਡ ਸੱਲ੍ਹ ਕਲਾਂ ਤੇ ਸੱਲ੍ਹ ਖ਼ੁਰਦ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ
Publish Date: Tue, 10 Feb 2026 06:08 PM (IST)
Updated Date: Wed, 11 Feb 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ : ਇਨਕਲਾਬੀ ਕ੍ਰਾਂਤੀਕਾਰੀ ਸੋਚ ਦੇ ਪਹਿਰੇਦਾਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਬਹੁਤ ਹੀ ਉਤਸ਼ਾਹ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਪਿੰਡ ਸੱਲ੍ਹ ਕਲਾਂ ਅਤੇ ਸੱਲ੍ਹ ਖ਼ੁਰਦ ਦੀਆਂ ਸੰਗਤਾਂ ਵੱਲੋਂ ਮਨਾਇਆ ਗਿਆ ਜਿਸ ਵਿਚ ਸੱਲ੍ਹ ਕਲਾਂ ਦੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਜਿਹੜਾ ਕਿ ਸਾਰੇ ਪਿੰਡ ਸੱਲ੍ਹ ਕਲਾਂ ਅਤੇ ਸੱਲ੍ਹ ਖ਼ੁਰਦ ਦੀ ਪ੍ਰਕਰਮਾ ਕਰਦਾ ਹੋਇਆ ਮੁੜ ਸ੍ਰੀ ਗੁਰੂ ਰਵਿਦਾਸ ਮਹਾਰਾਜ ਗੁਰਦੁਆਰਾ ਸੱਲ੍ਹ ਕਲਾਂ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਦੌਰਾਨ ਗਾਇਕਾ ਰਾਣੀ ਅਰਮਾਨ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾ ਅੰਬੇਡਕਰ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਦੂਸਰੇ ਦਿਨ ਸ੍ਰੀ ਸਹਿਜ ਪਾਠ ਦੀ ਦੇ ਭੋਗ ਪਾਏ ਗਏ। ਭਾਈ ਨਰਿੰਦਰ ਸਿੰਘ ਨੇ ਪਹਿਲਾਂ ਨਿਸ਼ਾਨ ਸਾਹਿਬ ਦੀ ਅਰਦਾਸ ਕੀਤੀ ਅਤੇ ਸਹਿਜ ਪਾਠ ਜੀ ਦੇ ਭੋਗ ਪਾਏ ਗਏ। ਸੁਖਵਿੰਦਰ ਲੰਗੇਰੀ ਨੇ ਬੁੱਕ ਸਟਾਲ ਲਗਾਇਆ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਦੋਹਾਂ ਪਿੰਡਾਂ ਦੀ ਸੰਗਤ ਨੇ ਭਰਵੀਂ ਹਾਜਰੀ ਲਗਵਾਈ।