ਵੱਡੀ ਤੋਂ ਵੱਡੀ ਬਿਮਾਰੀ ਹੁਣ ਨਹੀਂ ਪਵੇਗੀ ਕਿਸੇ ’ਤੇ ਭਾਰੀ
ਵੱਡੀ ਤੋਂ ਵੱਡੀ ਬਿਮਾਰੀ ਹੁਣ ਨਹੀਂ ਪਵੇਗੀ ਕਿਸੇ ਤੇ ਭਾਰੀ-ਬਲਵੀਰ ਕਰਨਾਣਾ
Publish Date: Sat, 31 Jan 2026 03:58 PM (IST)
Updated Date: Sun, 01 Feb 2026 04:02 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਮਾਰਕੀਟ ਕਮੇਟੀ ਦੇ ਚੇਅਰਮੈਨ ਬਲਵੀਰ ਕਰਨਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤਮੰਦ ਪੰਜਾਬ ਬਣਾਉਣ ਲਈ ਲੋਕਾਂ ਨੂੰ ਇੱਕ ਬਹੁਤ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਹੁਣ 10 ਲੱਖ ਤੱਕ ਇਲਾਜ ਮੁਫਤ ਕਰਨ ਦਾ ਕਾਰਡ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦਾ ਕੋਈ ਵੀ ਵਾਸੀ ਕਿਸੇ ਵੀ ਬਿਮਾਰੀ ਤੋਂ ਪੀੜਿਤ ਹੋਵੇ ਉਹ ਆਪਣਾ ਆਧਾਰ ਕਾਰਡ ਅਤੇ ਸਿਹਤ ਬੀਮਾ ਯੋਜਨਾ ਕਾਰਡ ਨਾਲ ਲੈ ਕੇ ਹਸਪਤਾਲ ਜਾਵੇ ਤੇ ਉਸ ਦਾ ਪੂਰਾ ਇਲਾਜ ਹਸਪਤਾਲ ਵਾਲੇ ਕਰਨਗੇ। ਉਨ੍ਹਾਂ ਕਿਹਾ ਕਿ ਹੁਣ ਬਿਨਾ ਕੋਈ ਪੈਸਾ ਦਿੱਤਿਆਂ ਮਰੀਜ਼ ਆਪਣਾ ਇਲਾਜ ਕਰਵਾ ਕੇ ਘਰ ਵਾਪਸ ਜਾ ਸਕਦਾ ਹੈ ਉਸਦੇ ਇਲਾਜ ਦਾ ਖਰਚਾ ਪੰਜਾਬ ਸਰਕਾਰ ਮੁਹੱਈਆ ਕਰਵਾਏਗੀ। ਇਸ ਸਕੀਮ ਤਹਿਤ ਪੰਜਾਬ ਦੇ ਲਗਭਗ 900 ਹਸਪਤਾਲ ਚੁਣੇ ਗਏ ਹਨ। ਇਸ ਸਕੀਮ ਨਾਲ ਪੰਜਾਬ ਦੇ ਤਿੰਨ ਕਰੋੜ ਪੰਜਾਬੀਆਂ ਨੂੰ ਲਗਭਗ 65 ਲੱਖ ਪਰਿਵਾਰਾਂ ਨੂੰ ਫਾਇਦਾ ਮਿਲੇਗਾ। ਇਸ ਯੋਜਨਾ ਤਹਿਤ ਕਿਸੇ ਨੂੰ ਵੀ ਬਿਨਾਂ ਵਿਤਕਰਾ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਭਾਵੇਂ ਵਿਅਕਤੀ ਗਰੀਬ ਹੋਵੇ ਜਾਂ ਅਮੀਰ ਇਸ ਸਕੀਮ ਤਹਿਤ ਆਪਣਾ ਇਲਾਜ ਚੰਡੀਗੜ੍ਹ ਸਮੇਤ ਪੰਜਾਬ ਦੇ ਸੂਚੀਬੱਧ 900 ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਕਰਵਾ ਸਕਣਗੇ। ਉਨ੍ਹਾਂ ਕਿਹਾ ਹੁਣ ਪੰਜਾਬ ਖੁਸ਼ਹਾਲ, ਸਿਹਤਮੰਦ ਅਤੇ ਗਿੱਧੇ ਭੰਗੜੇ ਵਾਲਾ ਪੰਜਾਬ ਬਣ ਜਾਵੇਗਾ।।ਇਸ ਮੌਕੇ ਮਨਜੀਤ ਸਿੰਘ ਨਾਮਧਾਰੀ, ਖੁਸ਼ਵਿੰਦਰ ਸਿੰਘ, ਸਤਨਾਮ ਸਿੰਘ, ਮਲਕੀਤ ਸਿੰਘ, ਨਵਜੀਵਨ ਸਿੰਘ, ਲਖਵੀਰ ਸਿੰਘ, ਸੰਦੀਪ ਸਹੋਤਾ, ਜਗਤਾਰ ਉੱਚਾ ਲਧਾਣਾ ਅਤੇ ਹੋਰ ਵੀ ਮੌਜੂਦ ਸਨ।