ਚੌਂਕੀਆਂ ਦਾ ਪੁਰਾਤਨ 8 ਦਿਨਾ ਮੇਲਾ ਸਮਾਪਤ
ਚੌਂਕੀਆਂ ਦਾ ਪੁਰਾਤਨ ਅੱਠ ਦਿਨਾਂ ਮੇਲਾ ਸਮਾਪਤ
Publish Date: Sun, 22 Feb 2026 04:43 PM (IST)
Updated Date: Mon, 23 Feb 2026 04:04 AM (IST)

ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ ਦਰਬਾਰ ਧੰਨ-ਧੰਨ ਲੱਖ ਦਾਤਾ ਪੀਰ ਮੁਕੰਦਪੁਰ ਵਿਖੇ ਸਲਾਨਾ ਪੁਰਾਤਨ ਅੱਠ ਦਿਨਾਂ ਚੌਂਕੀਆਂ ਦਾ ਜੋੜ ਮੇਲਾ ਵੱਖ-ਵੱਖ ਰਵਾਇਤਾਂ ਅਤੇ ਰਸਮਾਂ ਨੂੰ ਪੂਰਾ ਕਰਦਾ ਸੰਪਨ ਹੋਇਆ। ਇਸ ਮੇਲੇ ਦੇ ਪਹਿਲੇ ਦਿਨ ਝੰਡੇ ਦੀ ਰਸਮ ਕੀਤੀ ਗਈ ਅਤੇ ਮਹਿਫਲ ਸਜਾਈ ਗਈ। ਦੂਜੇ ਦਿਨ ਘੋੜਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ। ਜਿਸ ਵਿਚ ਜੇਤੂ ਘੋੜਿਆਂ ਦੇ ਮਾਲਕਾਂ ਨੂੰ ਸਨਮਾਨਿਤ ਕੀਤਾ। ਇਸੇ ਤਰ੍ਹਾਂ ਮੇਲੇ ਦੀਆਂ ਰਸਮਾਂ ਸੰਪੰਨ ਕੀਤੀਆਂ। ਤੀਸਰੇ ਦਿਨ ਹਲਟ ਦੌੜਾ ਕਰਵਾਈਆਂ ਗਈਆਂ। ਜਿਸ ਵਿਚ ਹਲਟੀ ਦੌੜਾਂ ਦੇ ਜੇਤੂ ਮਾਲਕਾਂ ਨੂੰ ਇਨਾਮ ਤਕਸੀਮ ਕੀਤੇ। ਚੌਥੇ ਅਤੇ ਪੰਜਵੇਂ ਦਿਨ ਬੱਚਿਆਂ ਦੇ ਕਬੱਡੀ ਮੁਕਾਬਲੇ ਕਰਵਾਏ ਗਏ। ਇਸ ਵਿਚ ਖਿਡਾਰੀਆਂ ਨੂੰ ਪ੍ਰਬੰਧਕਾਂ ਵੱਲੋਂ ਵੱਡੇ ਇਨਾਮ ਤਕਸੀਮ ਕਰਕੇ ਨਿਵਾਜਿਆ। ਛੇਵੇਂ ਅਤੇ ਸੱਤਵੇਂ ਦਿਨ ਕਬੱਡੀ ਮੁਕਾਬਲੇ ਕਰਾਏ ਗਏ, ਜਿਸ ਨੂੰ ਇਲਾਕੇ ਭਰ ਦੇ ਕਬੱਡੀ ਪ੍ਰੇਮੀਆਂ ਵੱਲੋਂ ਵੱਡੀ ਤਾਦਾਦ ਵਿਚ ਆ ਕੇ ਆਨੰਦ ਮਾਣਿਆ। ਇਸ ’ਚ ਪਹਿਲਾ ਇਨਾਮ 1 ਲੱਖ ਰੁਪਏ ਦਾ ਤੇ ਦੂਸਰਾ ਇਨਾਮ 75000 ਰੁਪਏ ਦਾ ਦਿੱਤਾ ਗਿਆ। ਕਬੱਡੀ ਦੇ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ। ਇਨਾਮਾਂ ਦੀ ਵੰਡ ਵਾਸਤੇ ਦਰਬਾਰ ਬਾਬਾ ਭੋਲੇ ਸ਼ਾਹ ਖਾਨ ਖਾਨਾ ਦੇ ਗੱਦੀਨਸ਼ੀਨ ਸਾਈਂ ਜਸਵੀਰ ਸਾਬਰੀ ਵੱਲੋਂ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਪ੍ਰਬੰਧਕਾਂ ਵੱਲੋਂ ਦਾਨੀ ਸੱਜਣਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਮੇਲੇ ਵਿਚ ਪਹੁੰਚੀਆਂ ਦੂਰ ਦਰਾਡੇ ਤੋਂ ਤੋਗਾਂ ਦੇ ਮਹੰਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰ ਕੇ ਅੱਗੇ ਬੜਾ ਪਿੰਡ ਵਾਸਤੇ ਵਿਦਾ ਕੀਤਾ।