ਲੁਧਿਆਣਾ ਤੋਂ ਚਲਿਆ 64ਵਾਂ ਸਾਲਾਨਾ ਚਾਲਾ ਰਾਹੋਂ ਪੁੱਜਿਆ
ਲੁਧਿਆਣਾ ਤੋਂ ਚਲਿਆ 64ਵਾਂ ਸਲਾਨਾ ਚਾਲਾ ਰਾਹੋਂ ਪੁੱਜਿਆ
Publish Date: Thu, 26 Mar 2026 04:36 PM (IST)
Updated Date: Fri, 27 Mar 2026 04:02 AM (IST)
ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ ਭਗਤ ਸੰਜੀਵ ਕੁਮਾਰ ਲੁਧਿਆਣੇ ਵਾਲਿਆਂ ਦੀ ਅਗਵਾਈ ਹੇਠ ਲੁਧਿਆਣਾ ਤੋਂ ਚੱਲਿਆ ਬਾਬਾ ਬਾਲਕ ਨਾਥ ਜੀ ਦਾ 64ਵਾਂ ਚਾਲਾ ਅੱਜ ਰਾਹੋਂ ਵਿਖੇ ਪਹੁੰਚਿਆ। ਸੰਗਤਾਂ ਦੇ ਪਹੁੰਚਣ ਨਾਲ ਸਾਰਾ ਇਲਾਕਾ ਭਗਤੀ ਮਈ ਰੰਗ ਚ ਰੰਗਿਆ ਨਜ਼ਰ ਆਇਆ। ਰਾਹੋਂ ਦੀਆਂ ਸੰਗਤਾਂ ਵੱਲੋਂ ਚਾਲੇ ਦਾ ਜ਼ਬਰਦਸਤ ਸਵਾਗਤ ਕੀਤਾ। ਜਗ੍ਹਾ-ਜਗ੍ਹਾ ਲੰਗਰ ਲਗਾ ਕੇ ਆਏ ਹੋਏ ਭਗਤਾਂ ਦੀ ਸੇਵਾ ਕੀਤੀ ਗਈ, ਜਿੱਥੇ ਦੁਕਾਨਦਾਰਾਂ ਵੱਲੋਂ ਇਸ ਵਾਰ ਵੀ ਲੰਗਰ ’ਚ ਕੌਫੀ, ਬਿਸਕੁਟਾਂ ਅਤੇ ਹੋਰ ਪ੍ਰਸਾਦ ਦਾ ਲੰਗਰ ਲਾਇਆ। ਸੇਵਾਦਾਰਾਂ ਨੇ ਨਿਸ਼ਕਾਮ ਸੇਵਾ ਕਰਦਿਆਂ ਸਾਂਝੀਵਾਲਤਾ ਦੀ ਮਿਸਾਲ ਪੇਸ਼ ਕੀਤੀ।।ਅੱਜ ਦੀ ਰਾਤ ਭਗਤ ਸੰਜੀਵ ਕੁਮਾਰ ਵੱਲੋਂ ਬਾਬਾ ਬਾਲਕ ਨਾਥ ਦੀ ਵਿਸ਼ਾਲ ਚੌਂਕੀ ਸਜਾਈ ਜਾਵੇਗੀ। ਜਿਸ ਵਿਚ ਭਜਨ-ਕੀਰਤਨ ਨਾਲ ਰਾਤ ਭਰ ਸੰਗਤਾਂ ਨੂੰ ਰਸਮਈ ਕੀਤਾ ਜਾਵੇਗਾ। ਯਾਤਰਾ ਪੂਰੀ ਹੋਣ ਉਪਰੰਤ ਚਾਲਾ ਅੱਠ ਦਿਨਾਂ ਬਾਅਦ ਮੁੜ ਰਾਹੋਂ ਵਾਪਸ ਪਹੁੰਚੇਗਾ।।ਇਸ ਪਵਿੱਤਰ ਮੌਕੇ ਤੇ ਰਾਹੋਂ ਸ਼ਹਿਰ ਦੇ ਮੀਕਾ ਸਿੰਘ, ਹਰਸ਼ ਗਾਬਾ, ਕਰਨ ਸ਼ਰਮਾ, ਵਿਨੋਦ ਕੁਮਾਰ, ਕਮਲ ਪੰਡਿਤ, ਸੋਨੂੰ, ਮਨੀਸ਼ ਗਾਬਾ, ਸਨੀ ਕੁਮਾਰ, ਕਪਾਲ ਕੁਮਾਰ, ਬਾਬੂ ਰਾਮ ਆਦਿ ਹਾਜ਼ਰ ਸਨ। ਜੈ ਬਾਬਾ ਬਾਲਕ ਨਾਥ ਦੇ ਜੈਕਾਰਿਆਂ ਦੀ ਗੂੰਜ ਸੁਣਾਈ ਦਿੱਤੀ। ਜਿਸ ਨਾਲ ਸਾਰਾ ਮਾਹੌਲ ਭਗਤੀ ਰੰਗ ਵਿਚ ਰੰਗਿਆ ਗਿਆ।