ਬੇਤਾਜ ਸੰਤ ਸ਼ਹਿਨਸ਼ਾਹ ਜੀ ਦੀ 22ਵੀਂ ਬਰਸੀ 9 ਤੋਂ
ਬੇਤਾਜ ਸੰਤ ਸ਼ਹਿਨਸ਼ਾਹ ਜੀ ਦੀ 22ਵੀਂ ਬਰਸੀ 9 ਤੋਂ
Publish Date: Tue, 06 Jan 2026 03:32 PM (IST)
Updated Date: Tue, 06 Jan 2026 03:35 PM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਬੇਤਾਜ ਸੰਤ ਸ਼ਹਿਨਸ਼ਾਹ ਮਹਾਰਾਜ ਦੀ ਕੁਟੀਆ ਮੁਕੰਦਪੁਰ ਵਿਖੇ 22ਵੀਂ ਬਰਸੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਧਾਰਮਿਕ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਹਰ ਸਾਲ 11 ਜਨਵਰੀ ਨੂੰ ਉਨ੍ਹਾਂ ਦੇ ਸ਼ਰਧਾਲੂਆਂ ਵੱਲੋਂ ਬਰਸੀ ਮੌਕੇ 9 ਜਨਵਰੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਸ੍ਰੀ ਅਖੰਡ ਪਾਠ ਅਰੰਭ ਕੀਤੇ ਜਾਣਗੇ। 10 ਜਨਵਰੀ ਨੂੰ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਬਾਅਦ ਦੁਪਹਿਰ 12 ਵਜੇ ਕੀਤਾ ਜਾਵੇਗਾ। ਸ਼ੋਭਾ ਯਾਤਰਾ ਦੀ ਸ਼ੁਰੂਆਤ ਸੰਤ ਸ਼ਹਿਨਸ਼ਾਹ ਕੁਟੀਆ ਤੋਂ ਕੀਤੀ ਜਾਵੇਗੀ ਅਤੇ ਪਿੰਡ ਦੀ ਪਰਿਕਰਮਾ ਕਰਨ ਤੋਂ ਬਾਅਦ ਸ਼ਾਮ ਨੂੰ ਸਮਾਪਤੀ ਕੁਟੀਆ ਵਿਖੇ ਹੋਵੇਗੀ। ਭਗਤਾਂ ਵੱਲੋਂ ਸ਼ੋਭਾ ਯਾਤਰਾ ਦਾ ਵੱਖ-ਵੱਖ ਥਾਵਾਂ ’ਤੇ ਸਵਾਗਤ ਕੀਤਾ ਜਾਵੇਗਾ ਅਤੇ ਤਰ੍ਹਾਂ-ਤਰ੍ਹਾਂ ਦੇ ਲੰਗਰ ਲਗਾਏ ਜਾਣਗੇ। 11 ਜਨਵਰੀ ਨੂੰ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਰੰਤ ਸ਼੍ਰੀ ਰਾਮਾਇਣ ਮਹਾਂਪੁਰਾਣ ਦੇ ਪਾਠ ਦੇ ਭੋਗ ਪਾਏ ਜਾਣਗੇ। ਬਾਅਦ ਵਿਚ ਹਵਨ ਯੱਗ ਕੀਤਾ ਜਾਵੇਗਾ। ਇਸ ਮੌਕੇ ਗਾਇਕਾ ਕੌਰ ਸਿਸਟਰਜ਼ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੀਆਂ। ਇਸ ਮੌਕੇ ਦੂਰ ਦੁਰਾਡੇ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਆਏ ਸਾਧੂ ਸੰਤਾਂ ਨੂੰ ਭੋਜਨ ਛਕਾ ਕੇ ਫਲ ਅਤੇ ਪੂਜਾ ਸਮੱਗਰੀ ਦਿੱਤੀ ਜਾਵੇਗੀ। ਉਪਰੰਤ ਸਾਰਾ ਦਿਨ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਡਾ. ਅਸ਼ੋਕ ਚੌਧਰੀ, ਸੁਭਾਸ਼ ਸੈਹਲੀ, ਮੁਖਤਿਆਰ ਮਿੰਟਾ, ਕੁਲਵਿੰਦਰ ਪਿੰਦਾ, ਪ੍ਰਦੀਪ ਭਨੋਟ, ਕੁਲਦੀਪ ਕੁਮਾਰ, ਭਜਨ ਸਿੰਘ, ਰਾਜੀਵ ਘਈ, ਕੁੰਦਨ ਸਿੰਘ, ਜਗਦੀਸ਼ ਰਾਮ ਤੇ ਹੋਰ ਸੰਗਤਾਂ ਹਾਜ਼ਰ ਸਨ।