ਰੱਤੇਵਾਲ ਮਾਰਕੀਟ ’ਚ ਚਾਹ-ਪਕੌੜਿਆਂ ਦਾ ਲੰਗਰ ਲਾਇਆ
ਰੱਤੇਵਾਲ ਮਾਰਕੀਟ ਵਿੱਚ ਚਾਹ ਪਕੌੜਿਆਂ ਦਾ ਲੰਗਰ ਲਗਾਇਆ
Publish Date: Thu, 01 Jan 2026 05:51 PM (IST)
Updated Date: Fri, 02 Jan 2026 04:09 AM (IST)
01ਐਨਐਸਆਰ23ਪੀ ਨਵੇਂ ਸਾਲ ਦੀ ਖੁਸ਼ੀ ਚ ਰਤੇਵਾਲ ਮਾਰਕੀਟ ਵਿਚ ਚਾਹ ਪਕੌੜਿਆਂ ਦੇ ਲੰਗਰ ਚ ਸੇਵਾ ਕਰਦੇ ਦੁਕਾਨਦਾਰ। ਪੰਜਾਬੀ ਜਾਗਰਣ ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਨਵੇਂ ਸਾਲ ਦੇ ਖੁਸ਼ੀ ਸੰਬੰਧੀ ਅੱਜ ਰੱਤੇਵਾਲ ਗਊਸ਼ਾਲਾ ਮਾਰਕੀਟ ਦੇ ਦੁਕਾਨਦਾਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਚਾਹ ਪਕੌੜਿਆਂ ਦਾ ਲੰਗਰ ਲਗਾਇਆ। ਸਾਬਕਾ ਸਰਪੰਚ ਸ਼ੰਕਰ ਜੰਡੀ ਨੇ ਦੱਸਿਆ ਕਿ ਸਮੂਹ ਮਾਰਕੀਟ ਦੇ ਦੁਕਾਨਦਾਰਾਂ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ ਹੈ ਤੇ ਅਸੀਂ ਸਮੂਹ ਗਊਸ਼ਾਲਾ ਮਾਰਕੀਟ ਦੇ ਦੁਕਾਨਦਾਰਾਂ ਨੇ ਸਮੂਹ ਨਗਰ ਤੇ ਇਲਾਕੇ ਦੀ ਸੁਖ ਸ਼ਾਂਤੀ ਲਈ ਅਰਦਾਸ ਕੀਤੀ। ਪਰਮਾਤਮਾ ਨਵਾਂ ਸਾਲ ਸਭ ਨੂੰ ਖੁਸ਼ੀਆਂ ਭਰਿਆ ਲਿਆਵੇ। ਇਸ ਮੌਕੇ ਕ੍ਰਿਸ਼ਨ ਦੇਦੜ, ਰਜੇਸ਼ ਕੁਮਾਰ ਸੋਨੀ, ਦਰਸ਼ਨ ਲਾਲ, ਹਰਮੇਸ਼ ਲਾਲ, ਸੁਰਿੰਦਰ ਕੁਮਾਰ, ਬਲਦੇਵ ਕੁਮਾਰ, ਸ਼ਿੰਦਾ ਤੇ ਸਮੂਹ ਕਮੇਟੀ ਮੈਂਬਰ ਮੌਕੇ ’ਤੇ ਮੌਜੂਦ ਰਹੇ ਤੇ ਸਮੂਹ ਨਗਰ ਵਾਸੀਆਂ ਨੇ ਲੰਗਰ ’ਚ ਵੱਧ-ਚੜ੍ਹ ਕੇ ਸੇਵਾ ਕੀਤੀ।