ਡਾ. ਅੰਬੇਡਕਰ ਜੈਅੰਤੀ 'ਤੇ ਚਾਹ-ਪਕੌੜਿਆਂ ਦੇ ਲੰਗਰ ਲਾਏ
ਬਾਬਾ ਸਾਹਿਬ ਦੇ ਜਨਮ ਦਿਹਾੜੇ 'ਤੇ ਚਾਹ-ਪਕੌੜਿਆਂ ਦੇ ਲੰਗਰ ਲਗਾਏ
Publish Date: Thu, 16 Apr 2026 05:24 PM (IST)
Updated Date: Fri, 17 Apr 2026 04:09 AM (IST)

16ਐਨਐਸਆਰ03ਪੀ ਬਾਬਾ ਸਾਹਿਬ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਲਗਾਏ ਲੰਗਰ ਦੌਰਾਨ ਸੇਵਾ ਕਰਦੇ ਸੇਵਾਦਾਰ। ਪੰਜਾਬੀ ਜਾਗਰਣ ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਦੀ ਖੁਸ਼ੀ ’ਚ ਪਿੰਡ ਪਰਾਗਪੁਰ ਦੀ ਗ੍ਰਾਮ ਪੰਚਾਇਤ ਤੇ ਸ੍ਰੀ ਗੁਰੂ ਰਵਿਦਾਸ ਕਮੇਟੀ ਵੱਲੋਂ ਚਾਹ-ਪਕੌੜਿਆਂ ਦੇ ਲੰਗਰ ਲਗਾਏ ਗਏ। ਪ੍ਰਬੰਧਕਾਂ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਸਵੇਰੇ 9 ਤੋਂ 2 ਵਜੇ ਤੱਕ ਚਾਹ-ਪਕੌੜਿਆਂ ਦੇ ਲੰਗਰ ਚਲਾਏ ਜਾਂਦੇ ਹਨ। ਪਿੰਡ ਦੇ ਸਰਪੰਚ ਕੁਲਵਿੰਦਰ ਪਰਾਗਪੁਰ ਨੇ ਕਿਹਾ ਕਿ ਜੋ ਸਾਡੇ ਦੇਸ਼ ਨੂੰ ਬਾਬਾ ਸਾਹਿਬ ਦੀ ਦੇਣ ਹੈ ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਸ ਸਮੇਂ ਦਲਿਤ ਪਰਿਵਾਰਾਂ ਨਾਲ ਬਹੁਤ ਵਧੀਕੀਆਂ ਕੀਤੀਆਂ ਜਾਂਦੀਆਂ ਸਨ ਤੇ ਉਨ੍ਹਾਂ ਨੂੰ ਪੜ੍ਹਾਈ ਤੋਂ ਵਾਂਝੇ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਮੱਧ ਪ੍ਰਦੇਸ਼ ਦੇ ਮਹੂ ਛਾਵਣੀ ਵਿਚ ਹੋਇਆ ਤੇ ਉਨਾਂ ਨੇ ਮੁੱਢਲੀ ਸਿੱਖਿਆ ਤੋਂ ਬਾਅਦ ਅਮਰੀਕਾ, ਇੰਗਲੈਂਡ ਤੇ ਹੋਰ ਦੇਸ਼ਾਂ ਤੋਂ ਉੱਚ ਡਿਗਰੀਆਂ ਹਾਸਲ ਕਰਕੇ ਭਾਰਤ ਦਾ ਨਾਂ ਰੌਸ਼ਨ ਕੀਤਾ। ਇਸ ਸਿੱਖਿਆ ਕਰ ਕੇ ਹੀ ਉਨ੍ਹਾਂ ਭਾਰਤੀ ਸੰਵਿਧਾਨ ’ਚ ਅਹਿਮ ਯੋਗਦਾਨ ਪਾਇਆ। ਇਸ ਮੌਕੇ ਮੋਹਣ ਲਾਲ, ਭਜਨ ਲਾਲ, ਸੋਢੀ ਸਤਵਿੰਦਰ ਸਿੰਘ, ਮਨਪ੍ਰੀਤ ਸਿੰਘ, ਪ੍ਰਵੀਨ ਕੁਮਾਰ, ਮਨਜਿੰਦਰ ਸਿੰਘ, ਜੀਤ ਰਾਮ, ਸ਼ਾਦੀ ਰਾਮ, ਵਿਜੇ ਕੁਮਾਰ, ਪਰਸ਼ੋਤਮ ਕੁਮਾਰ, ਪ੍ਰਦੀਪ ਕੁਮਾਰ, ਵਿਸ਼ੂ, ਯੋਗਰਾਜ, ਦਿਲਜੀਤ, ਪ੍ਰਨੀਤ ਕੁਮਾਰ, ਕਮਲ ਹਲਵਾਈ ਤੇ ਹੋਰ ਸੰਗਤ ਹਾਜ਼ਰ ਸੀ।