ਸਨਫਰਮਾ ਕੰਪਨੀ ਟੌਂਸਾ ਨੇ ਮਨਾਇਆ ਲੋਹੜੀ ਦਾ ਤਿਉਹਾਰ
ਸਨਫਰਮਾ ਕੰਪਨੀ ਟੌਂਸਾ ਨੇ ਮਨਾਇਆ ਲੋਹੜੀ ਦਾ ਤਿਉਹਾਰ
Publish Date: Thu, 15 Jan 2026 04:42 PM (IST)
Updated Date: Fri, 16 Jan 2026 04:01 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਹੜੀ ਦਾ ਤਿਉਹਾਰ ਸਨਫਰਮਾ ਕੰਪਨੀ ਟੌਂਸਾ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ। ਪਲਾਂਟ ਹੈੱਡ ਵਨੀਤ ਗੁਪਤਾ ਨੇ ਦੱਸਿਆ ਕਿ ਕੰਪਨੀ ਵੱਲੋਂ ਹਰ ਸਾਲ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਤਿਉਹਾਰ ’ਚ ਸ਼ਾਮਲ ਹੋਣ ਲਈ ਕੰਪਨੀ ਦੇ ਸੀਈਓ ਦਾਮੋਦਰ ਸਤਾਗੋਪਾਨ ਵਿਸ਼ੇਸ਼ ਤੌਰ ’ਤੇ ਪਹੁੰਚੇ। ਹੈੱਡ ਵਨੀਤ ਗੁਪਤਾ ਕੰਪਨੀ ਦੇ ਸੀਈਓ ਦਮੋਦਰਨ ਸਤਾਗੋਪਾਨ, ਹੈੱਡ ਐੱਚਆਰ ਸ਼ਸ਼ਵਤਾ ਖੁਮਾਰੀ, ਪ੍ਰਸ਼ਾਸਨਿਕ ਪ੍ਰਬੰਧਕ ਵਿਸ਼ਾਲ ਸ਼ਰਮਾ ਤੇ ਇੰਜੀਨੀਅਰਿੰਗ ਹੈੱਡ ਅਭਿਨਵ ਵਿਕਾਸ ਨੇ ਸਾਂਝੇ ਤੌਰ ’ਤੇ ਇਸ ਤਿਉਹਾਰ ਨੂੰ ਮਨਾਉਣ ਦਾ ਰਸਮੀ ਉਦਘਾਟਨ ਕੀਤਾ। ਵਨੀਤ ਗੁਪਤਾ ਨੇ ਦੱਸਿਆ ਕਿ ਅਗਨੀ ਜਲਾ ਕੇ ਉਸ ’ਚ ਮੂੰਗਫਲੀ-ਰਿਓੜੀਆਂ ਤੇ ਹੋਰ ਸਮੱਗਰੀ ਪਾ ਕੇ ਸਮੂਹ ਕੰਪਨੀ ਵਰਕਰਾਂ ਦੀ ਮਨੋਕਾਮਨਾ ਤੇ ਚੰਗੀ ਸਿਹਤ ਲਈ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਹਰ ਸਾਲ ਇਸੇ ਤਰ੍ਹਾਂ ਸਮੂਹ ਕੰਪਨੀ ਵਰਕਰ ਇਸ ਤਿਉਹਾਰ ਨੂੰ ਮਨਾਉਣ ਤੇ ਖੁਸ਼ੀਆਂ ਮਨਾਉਣ। ਸਮੂਹ ਵਰਕਰਾਂ ਵੱਲੋਂ ਡੀਜੇ ਤੇ ਢੋਲ ਦੀ ਥਾਪ ’ਤੇ ਭੰਗੜੇ ਪਾਏ ਗਏ। ਇਸ ਮੌਕੇ ਸਮੂਹ ਸਟਾਫ ਨੂੰ ਕੰਪਨੀ ਵੱਲੋਂ ਮੂੰਗਫਲੀ ਤੇ ਰਿਓੜੀਆਂ ਵੰਡੀਆਂ ਗਈਆਂ।