ਹਾਈ ਰਿਸਕ ਦਿਲ ਦੀ ਮਰੀਜ਼ ਦੇ ਟੁੱਟੇ ਚੂਲੇ ਦਾ ਸਫਲ ਆਪ੍ਰੇਸ਼ਨ
ਹਾਈ ਰਿਸਕ ਦਿਲ ਦੀ ਮਰੀਜ਼ ਦੇ ਟੁੱਟੇ ਚੂਲੇ ਦਾ ਕੀਤਾ ਸਫਲ ਅਪਰੇਸ਼ਨ
Publish Date: Fri, 13 Mar 2026 04:58 PM (IST)
Updated Date: Sat, 14 Mar 2026 04:04 AM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਗੋਡੇ, ਮੋਢੇ ਅਤੇ ਚੂਲੇ ਦੀ ਜੋੜ ਬਦਲੀ ਦੇ ਮਾਹਿਰ ਡਾ. ਪਰਮਿੰਦਰ ਸਿੰਘ ਵਾਰੀਆ ਐਮਐੱਸ ਨੇ ਦਿਲ ਦੀ ਬਿਮਾਰੀ ਤੋਂ ਪੀੜ੍ਹਤ 93 ਸਾਲ ਦੇ ਮਾਤਾ ਦੇ ਟੁੱਟੇ ਚੂਲੇ ਦਾ ਸਫਲ ਅਪਰੇਸ਼ਨ ਕਰਕੇ ਉਨ੍ਹਾਂ ਨੂੰ ਚੱਲਣ ਫਿਰਨ ਦੇ ਕਾਬਿਲ ਕੀਤਾ ਹੈ।।ਡਾ. ਵਾਰੀਆ ਨੇ ਦੱਸਿਆ ਕਿ ਟੈਸਟਾਂ ਅਤੇ ਕੀਤੀ ਜਾਂਚ ’ਚ ਪਤਾ ਲੱਗਾ ਕਿ ਮਾਤਾ ਦੇ ਸੱਜੇ ਚੂਲੇ ਦੇ ਜੋੜ ਦੀ ਹੱਡੀ ਘਰੇਲੂ ਦੁਰਘਟਨਾ ’ਚ ਟੁੱਟ ਗਈ ਸੀ, ਜਿਸ ਕਰ ਕੇ ਚੱਲਣ-ਫਿਰਨ ਵਿਚ ਗੰਭੀਰ ਮੁਸ਼ਕਿਲ ਪੇਸ਼ ਆ ਰਹੀ ਸੀ। ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਚੂਲੇ ਦਾ ਸਫਲ ਆਪ੍ਰੇਸ਼ਨ ਕੀਤਾ। ਆਪ੍ਰੇਸ਼ਨ ਬਾਅਦ ਹੁਣ ਮਾਤਾ ਪੂਰੀ ਤਰ੍ਹਾਂ ਤੰਦਰੁਸਤ ਹਨ। ਹਸਪਤਾਲ ਦੇ ਮੁੱਖ ਪ੍ਰਬੰਧਕ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ 93 ਸਾਲ ਦੀ ਮਾਤਾ ਆਪ੍ਰੇਸ਼ਨ ਕਰਨ ਕਰ ਕੇ ਤੰਦਰੁਸਤ ਕਰਨ ਲਈ ਡਾ. ਪਰਮਿੰਦਰ ਸਿੰਘ ਵਾਰੀਆ ਤੇ ਡਾ. ਦੀਪਕ ਦੁੱਗਲ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਮਾਤਾ ਤੇ ਉਨ੍ਹਾਂ ਦੇ ਪਰਿਵਾਰ ਨੇ ਸਮੂਹ ਨਰਸਿੰਗ ਸਟਾਫ ਤੇ ਹਸਪਤਾਲ ਪ੍ਰਬੰਧਕਾਂ ਦਾ ਧੰਨਵਾਦ ਕੀਤਾ।