ਰੀੜ੍ਹ ਦੀ ਹੱਡੀ ਦੇ ਮਣਕੇ ਦਾ ਕੀਤਾ ਸਫਲ ਆਪ੍ਰੇਸ਼ਨ : ਡਾ. ਸੈਣੀ
ਮਰੀਜ ਦੀ ਰੀੜ੍ਹ ਦੀ ਹੱਡੀ ਦੇ ਮਣਕੇ ਦਾ ਕੀਤਾ ਸਫਲ ਅਪਰੇਸ਼ਨ-ਡਾ. ਜਸਦੀਪ ਸਿੰਘ ਸੈਣੀ
Publish Date: Sat, 24 Jan 2026 05:11 PM (IST)
Updated Date: Sun, 25 Jan 2026 04:07 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਨਿਊਰੋ ਸਰਜਨ ਡਾ. ਜਸਦੀਪ ਸਿੰਘ ਸੈਣੀ ਐੱਮਸੀਐੱਚ ਨੇ 14 ਸਾਲ ਦੀ ਲੜਕੀ ਦੀ ਰੀੜ੍ਹ ਦੀ ਹੱਡੀ ਦੇ ਮਣਕੇ ਦਾ ਸਫਲ ਆਪ੍ਰੇਸ਼ਨ ਕੀਤਾ ਹੈ। ਮਰੀਜ ਡਿੰਪਲ ਨੇ ਦੱਸਿਆ ਕਿ ਰੀੜ੍ਹ ਦੀ ਹੱਡੀ ਦੀ ਦਰਦ ਦੀ ਤਕਲੀਫ ਕਰਕੇ ਇਲਾਜ ਲਈ ਲਿਆਂਦਾ ਸੀ। ਡਾਕਟਰ ਨੇ ਮਰੀਜ਼ ਦੀ ਜਦੋਂ ਜਾਂਚ ਕੀਤੀ ਤਾਂ ਰੀੜ੍ਹ ਦੀ ਹੱਡੀ ਵਿਚ ਤਕਲੀਫ ਹੋਣ ਦਾ ਮੁੱਖ ਕਾਰਨ ਸਾਹਮਣੇ ਆਇਆ। ਵਿਸ਼ੇਸ਼ ਟੈਸਟਾਂ ਅਤੇ ਜਾਂਚ ਵਿਚ ਮਣਕੇ ਦੇ ਗਲ ਜਾਣ ਕਰਕੇ ਇਹ ਮੁਸ਼ਕਲ ਆ ਰਹੀ ਸੀ। ਰੀੜ੍ਹ ਦੀ ਹੱਡੀ ਦਾ ਮਣਕਾ ਖਰਾਬ ਹੋਣ ਅਤੇ ਉਸ ਵਿਚ ਪਸ ਭਰ ਜਾਣ ਕਰਕੇ ਮਰੀਜ਼ ਦੇ ਸਰੀਰ ਲਈ ਜਾਨਲੇਵਾ ਬਣ ਰਿਹਾ ਸੀ। ਡਾਕਟਰ ਨੇ ਮਰੀਜ਼ ਦੀ ਰੀੜ੍ਹ ਦੀ ਹੱਡੀ ਦੇ ਉਸ ਖਰਾਬ ਹੋ ਰਹੇ ਮਣਕੇ ਦਾ ਆਪ੍ਰੇਸ਼ਨ ਕਰਕੇ ਸਫਲ ਇਲਾਜ ਕੀਤਾ ਅਤੇ ਨਾਲ ਹੀ ਹਸਪਤਾਲ ਦੇ ਜਰਨਲ ਤੇ ਲੈਪਰੋਸਕੋਪਿਕ ਸਰਜਨ ਡਾ. ਮਾਨਵਦੀਪ ਸਿੰਘ ਬੈਂਸ ਨੇ ਮਣਕੇ ਦੇ ਦੁਆਲੇ ਬਣ ਰਹੀ ਪੱਸ ਨੂੰ ਸਰੀਰ ਵਿਚ ਆਪ੍ਰੇਸ਼ਨ ਨਾਲ ਬਾਹਰ ਕੱਢਿਆ। ਡਾਕਟਰ ਨੇ ਦੱਸਿਆ ਕਿ ਰੀੜ੍ਹ ਦੀ ਹੱਡੀ ਦੇ ਮਰੀਜ਼ਾਂ ਦੇ ਅਪਰੇਸ਼ਨ ਕਰਨ ਲਈ ਆਧੁਨਿਕ ਯੰਤਰਾਂ ਨਾਲ ਲੈਸ ਵਿਸ਼ੇਸ਼ ਆਪ੍ਰੇਸ਼ਨ ਥਿਏਟਰ ਅਤੇ ਰਹਿਣ ਲਈ ਐੱਚਡੀਯੂ ਵਾਰਡ ਤੇ ਪ੍ਰਾਈਵੇਟ ਡੀਲਕਸ ਰੂਮ ਹਨ। ਰੀੜ੍ਹ ਦੀ ਹੱਡੀ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ ਬਿਨਾਂ ਕਿਸੇ ਝਿਜਕ-ਡਰ ਦੇ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਪਣਾ ਇਲਾਜ ਕਰਵਾ ਸਕਦੇ ਹਨ। ਇਸ ਮੌਕੇ ਡਿੰਪਲ ਦੇ ਪਿਤਾ ਸੰਦੀਪ ਕੁਮਾਰ ਅਤੇ ਮਾਤਾ ਹਰਵਿੰਦਰ ਰਾਣੀ ਨੇ ਡਾ. ਜਸਦੀਪ ਸਿੰਘ ਸੈਣੀ ਤੇ ਸਹਿਯੋਗੀ ਡਾ. ਮਾਨਵਦੀਪ ਸਿੰਘ ਬੈਂਸ ਦਾ ਸ਼ਾਨਦਾਰ ਸਫਲ ਆਪ੍ਰੇਸ਼ਨ ਕਰਕੇ ਉਨ੍ਹਾਂ ਦੀ ਬੇਟੀ ਨੂੰ ਤੰਦਰੁਸਤ ਕਰਨ ਲਈ ਹਾਰਦਿਕ ਧੰਨਵਾਦ ਕੀਤਾ, ਜਿਸ ਕਰ ਕੇ ਉਸ ਨੂੰ ਨਵਾਂ ਜੀਵਨ ਮਿਲਿਆ। ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਸ਼ਾਨਦਾਰ ਆਪ੍ਰੇਸ਼ਨ ਕਰਨ ਲਈ ਡਾ. ਜਸਦੀਪ ਸਿੰਘ ਸੈਣੀ ਅਤੇ ਡਾ. ਮਾਨਵਦੀਪ ਸਿੰਘ ਬੈਂਸ ਨੂੰ ਵਧਾਈ ਦਿੱਤੀ।