ਵਿਦਿਆਰਥੀਆਂ ਨੇ ਪੰਜਾਬ ਸਖੀ ਸ਼ਕਤੀ ਮੇਲਾ ਵੇਖਿਆ
ਵਿਦਿਆਰਥੀਆਂ ਨੇ ਪੰਜਾਬ ਸਖੀ ਸ਼ਕਤੀ ਮੇਲੇ ਵੇਖਿਆ
Publish Date: Sat, 07 Feb 2026 04:27 PM (IST)
Updated Date: Sat, 07 Feb 2026 04:29 PM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਕੇਸੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਦੀ ਅਗਵਾਈ ਹੇਠ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਅਤੇ ਉਦਯੋਗ ਅਤੇ ਵਣਜ ਵਿਭਾਗ ਦੁਆਰਾ ਚੰਡੀਗੜ੍ਹ ਰੋਡ ਤੇ ਸਥਿਤ ਆਈਟੀਆਈ ਗਰਾਊਂਡ ਵਿਚ ਆਯੋਜਿਤ ਤਿੰਨ ਰੋਜ਼ਾ ਪੰਜਾਬ ਸਖੀ ਸ਼ਕਤੀ ਮੇਲੇ ਦੇ ਤੀਜੇ ਦਿਨ ਹਿੱਸਾ ਲਿਆ। ਉਨ੍ਹਾਂ ਨੂੰ ਕੇਸੀ ਪਬਲਿਕ ਸਕੂਲ ਦੇ ਸੀਈਓ (ਗਰੁੱਪ ਕੈਪਟਨ) ਕਮ ਪ੍ਰਿੰਸੀਪਲ ਅਸ਼ਵਨੀ ਦੱਤਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਦੇ ਨਾਲ ਸਕੂਲ ਦੇ ਮੁੱਖ ਅਧਿਆਪਕ, ਗੁਰਪ੍ਰੀਤ ਸਿੰਘ ਤੇ ਹੋਰ ਸਟਾਫ਼ ਮੈਂਬਰ ਵੀ ਸਨ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਅਤੇ ਸਟਾਫ਼ ਨੇ ਆਈਟੀਆਈ ਗਰਾਊਂਡ ਵਿਚ ਲਗਾਏ ਗਏ ਲਗਭਗ 60 ਸਟਾਲਾਂ ਦਾ ਦੌਰਾ ਕੀਤਾ ਅਤੇ ਬੱਚਿਆਂ ਨੇ ਵਿਲੱਖਣ ਝੂਲਿਆਂ ਅਤੇ ਖੇਡਾਂ ਦਾ ਆਨੰਦ ਮਾਣਿਆ। ਅਸ਼ਵਨੀ ਦੱਤਾ ਨੇ ਦੱਸਿਆ ਕਿ ਅਜਿਹੇ ਮੇਲੇ ਮੇਲੇ ਵਿਚ ਹਿੱਸਾ ਲੈਣ ਵਾਲੇ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਔਰਤਾਂ ਨੂੰ ਸਸ਼ਕਤ ਬਣਾਉਣ ਵਿਚ ਮਦਦ ਕਰਦੇ ਹਨ ਅਤੇ ਉਨ੍ਹਾਂ ਦੇ ਉਤਪਾਦਾਂ ਲਈ ਇੱਕ ਵਧੀਆ ਪਲੇਟਫਾਰਮ ਪ੍ਰਦਾਨ ਕਰਦੇ ਹਨ। ਇਹ ਮੇਲਾ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੇਲੇ ਵਿਚ ਘਰੇਲੂ ਵਸਤੂਆਂ, ਹੱਥ ਨਾਲ ਬਣੇ ਘਰੇਲੂ ਸਮਾਨ ਅਤੇ ਜੈਵਿਕ ਉਤਪਾਦਾਂ, ਅਚਾਰ, ਜੈਮ ਅਤੇ ਮੁਰੱਬੇ ਦੇ ਸਟਾਲ, ਮਹਿੰਦੀ, ਪਰਫਿਊਮ, ਮੋਮਬੱਤੀ ਦੇ ਸਟਾਲ, ਸੱਭਿਆਚਾਰਕ ਪ੍ਰੋਗਰਾਮ, ਨੇਲ ਆਰਟ, ਬੱਚਿਆਂ ਲਈ ਝੂਲੇ, ਨੌਜਵਾਨਾਂ ਲਈ ਟੈਟੂ ਆਰਟ, ਲਾਈਵ ਸਕੈਚਿੰਗ ਅਤੇ ਲਾਈਵ ਫੂਡ ਸਟਾਲ ਦੀ ਪ੍ਰਦਰਸ਼ਨੀ ਦਾ ਦੌਰਾ ਸਾਰਿਆਂ ਨੇ ਕੀਤਾ। ਉਨ੍ਹਾਂ ਨੇ ਸਵੈ-ਸਹਾਇਤਾ ਸਮੂਹਾਂ ਦੇ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਖਰੀਦਦਾਰੀ ਕੀਤੀ। ਵਿਦਿਆਰਥੀਆਂ ਨੇ ਮੇਲੇ ਵਿਚ ਸੱਭਿਆਚਾਰਕ ਪ੍ਰਦਰਸ਼ਨੀਆਂ ਦਿੱਤੀਆਂ। ਇਸ ਮੌਕੇ ਹਰਦੀਪ ਸਿੰਘ, ਸੁਰਿੰਦਰ ਪਾਲ ਕੌਰ, ਨੀਰਜ, ਰੰਜਨਾ ਖੰਨਾ, ਅਮਨਦੀਪ ਕੌਰ, ਰਾਜੀਵ ਘਈ ਅਤੇ ਮੀਨੂ ਕੰਡਾ ਵੀ ਮੌਜੂਦ ਸਨ।