ਵਿਦਿਆਰਥੀਆਂ ਨੇ ਕੀਤੀ ਵਿੱਦਿਅਕ ਯਾਤਰਾ
ਵਿਦਿਆਰਥੀਆਂ ਨੇ ਕੀਤੀ ਵਿੱਦਿਅਕ ਯਾਤਰਾ
Publish Date: Fri, 20 Feb 2026 04:34 PM (IST)
Updated Date: Sat, 21 Feb 2026 04:04 AM (IST)
ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ, ਬਹਿਰਾਮ ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਦੇ ਵਿਦਿਆਰਥੀਆਂ ਨੇ ਸਕੂਲ ਇੰਚਾਰਜ ਜਸਵਿੰਦਰ ਕੌਰ ਅਤੇ ਸਮੂਹ ਸਟਾਫ਼ ਨਾਲ ਵਿੱਦਿਅਕ ਯਾਤਰਾ ਕੀਤੀ। ਲੈਕ. ਹਰਬੰਸ ਲਾਦੀਆਂ, ਮਾ. ਭਗਵਾਨ ਦਾਸ ਜੱਸੋਮਜਾਰਾ ਨੇ ਯਾਤਰਾ ਤੇ ਜਾਣ ਸਮੇਂ ਦੱਸਿਆ ਕਿ ਵਿਦਿਆਰਥੀਆਂ ਦੇ ਗਿਆਨ ਚ ਵਾਧਾ ਕਰਨ ਲਈ ਇਤਿਹਾਸਕ ਸਥਾਨਾਂ ਤੇ ਉਨ੍ਹਾਂ ਨੂੰ ਲਿਜਾ ਕੇ ਉਨ੍ਹਾਂ ਸਥਾਨਾਂ ਦੀ ਮਹੱਤਤਾ ਬਾਰੇ ਦੱਸਿਆ ਜਾਵੇਗਾ। ਬੱਚਿਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸਕ ਗੁਰੂ ਘਰਾਂ ਤੇ ਸ੍ਰੀ ਗੁਰੂ ਰਵਿਦਾਸ ਜੀ ਨਾਲ ਸਬੰਧਤ ਖੁਰਾਲਗੜ੍ਹ ਸਾਹਿਬ ਲਿਜਾਇਆ ਜਾਵੇਗਾ। ਵਿਦਿਆਰਥੀਆਂ ਲਈ ਯਾਤਰਾ ਦੌਰਾਨ ਖਾਣ-ਪੀਣ ਦਾ ਉਚਿਤ ਪ੍ਰਬੰਧ ਕੀਤਾ। ਇਸ ਮੌਕੇ ਲੈਕ. ਜਸਵਿੰਦਰ ਕੌਰ, ਲੈਕ. ਹਰਬੰਸ ਲਾਦੀਆਂ, ਲੈਕ. ਰਣਯੋਧ ਸਿੰਘ, ਮਾ. ਭਗਵਾਨ ਦਾਸ, ਦਲਜੀਤ ਸਿੰਘ ਕੈਂਪਸ ਮੈਨੇਜਰ, ਜਸਵਿੰਦਰ ਸਿੰਘ, ਰਵੀ ਬਸਰਾ, ਰਜਿੰਦਰ ਬਸਰਾ, ਹਰਮੇਸ਼ ਲਾਲ, ਸਰੋਜ ਰਾਣੀ ਅਤੇ ਸੁਮਨਜੀਤ ਕੌਰ ਆਦਿ ਹਾਜ਼ਰ ਸਨ।