ਵਿਦਿਆਰਥੀਆਂ ਨੇ ਕੀਤਾ ਸਿੱਖਿਅਤਮਕ ਦੌਰਾ
ਵਿਦਿਆਰਥੀਆਂ ਨੇ ਕੀਤਾ ਸਿੱਖਿਅਤਮਿਕ ਦੌਰਾ
Publish Date: Thu, 26 Mar 2026 04:23 PM (IST)
Updated Date: Fri, 27 Mar 2026 04:02 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਾਡਲਾ ਸਾਈਂ ਕਾਲਜ ਆਫ਼ ਐਜੂਕੇਸ਼ਨ ਸਰਦੁੱਲਾਪੁਰ ਵਿਖੇ ਵਾਤਾਵਰਣ ਸਿੱਖਿਆ ਪ੍ਰੋਗਰਾਮ ਦੇ ਤਹਿਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਐਨਐੱਸਐੱਸ ਵਿਭਾਗ, ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਅਤੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਮਾਰਗ ਦਰਸ਼ਨ ਹੇਠ ਪ੍ਰਸਿੱਧ ਬੋਟੈਨੀਕਲ ਗਾਰਡਨ ਅਤੇ ਨੇਚਰ ਪਾਰਕ ਦਾ ਸਿੱਖਿਆਤਮਕ ਦੌਰਾ ਕੀਤਾ। ਵਾਈਸ ਚੇਅਰਮੈਨ ਇੰਜ. ਗੌਰਵ ਜੌਹਰ ਵੱਲੋਂ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਪ੍ਰਿੰ. ਡਾ. ਕਾਮਿਨੀ ਦੀ ਅਗਵਾਈ ਵਿਚ 50 ਵਿਦਿਆਰਥੀਆਂ ਅਤੇ ਸਾਰੇ ਅਧਿਆਪਕਾਂ ਨੇ ਯਾਤਰਾ ਵਿਚ ਹਿੱਸਾ ਲਿਆ। ਇਸ ਯਾਤਰਾ ਦਾ ਮਕਸਦ ਵਿਦਿਆਰਥੀਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕਤਾ ਦੇ ਨਾਲ-ਨਾਲ ਵਣਸਪਤੀ ਵਿਗਿਆਨ ਬਾਰੇ ਪ੍ਰੈਕਟਿਕਲ ਗਿਆਨ ਪ੍ਰਦਾਨ ਕਰਨਾ ਸੀ। ਯਾਤਰਾ ਦੌਰਾਨ ਵਿਦਿਆਰਥੀਆਂ ਨੇ ਬੋਟੈਨੀਕਲ ਗਾਰਡਨ ’ਚ ਵੱਖ-ਵੱਖ ਪੌਦਿਆਂ ਦੀ ਕਿਸਮਾਂ ਤੇ ਉਨ੍ਹਾਂ ਦੇ ਪ੍ਰਯੋਗਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸਮੂਹ ਚਰਚਾ ਨਾਲ ਵਿਦਿਆਰਥੀਆਂ ਨੇ ਕੁਦਰਤੀ ਵਾਤਾਵਰਣ, ਪੌਦਿਆਂ ਦੇ ਸਿਹਤਮੰਦ ਜੀਵਨ ’ਚ ਯੋਗਦਾਨ ਤੇ ਕੁਦਰਤੀ ਸਰੋਤਾਂ ਦੀ ਸੰਭਾਲ ਬਾਰੇ ਸਿੱਖਿਆ ਪ੍ਰਾਪਤ ਕੀਤੀ। ਇਹ ਯਾਤਰਾ ਵਿਦਿਆਰਥੀਆਂ ਲਈ ਗਿਆਨ ਅਤੇ ਅਨੁਭਵ ਦਾ ਅਦਭੁਤ ਮੌਕਾ ਸਾਬਤ ਹੋਈ। ਵਿਦਿਆਰਥੀਆਂ ਨੇ ਸਿਰਫ਼ ਨੋਟਸ ਨਹੀਂ ਬਣਾਏ, ਸਗੋਂ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਵੀ ਸਮਝਿਆ। ਵਿਦਿਆਰਥੀਆਂ ਨੇ ਇਸ ਯਾਤਰਾ ਨੂੰ ਬਹੁਤ ਰੁਚਿਕਰ ਅਤੇ ਗਿਆਨਵਰਧਕ ਮੰਨਿਆ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਬੋਟੈਨੀਕਲ ਗਾਰਡਨ ਵਿੱਚ ਪਾਈ ਜਾਣ ਵਾਲੀਆਂ ਵੱਖ-ਵੱਖ ਕਿਸਮ ਦੀਆਂ ਪੌਦਿਆਂ ਅਤੇ ਰੁੱਖਾਂ ਬਾਰੇ ਜਾਣਕਾਰੀ ਦਿੱਤੀ। ਇੰਸਟੀਚਿਊਟ ਦੇ ਚੇਅਰਮੈਨ ਇੰ. ਪੀ.ਕੇ ਜੌਹਰ ਜੀ ਨੇ ਅੰਤ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਇਹ ਦੌਰਾ ਸਾਡੀਆਂ ਪੜ੍ਹਾਈ ਨੂੰ ਹਕੀਕਤ ਨਾਲ ਜੋੜਨ ਦਾ ਇੱਕ ਬਹੁਤ ਹੀ ਉਤਸ਼ਾਹਜਨਕ ਤਰੀਕਾ ਹੈ। ਵਿਦਿਆਰਥੀਆਂ ਨੂੰ ਪ੍ਰਕਿਰਤੀ ਨਾਲ ਨੇੜਤਾ ਅਤੇ ਵਾਤਾਵਰਣ ਸੁਰੱਖਿਆ ਬਾਰੇ ਜਾਗਰੂਕ ਬਣਾਉਣ ਵਿਚ ਇਹ ਸਹਾਇਕ ਸਾਬਤ ਹੋਵੇਗਾ। ਵਿਦਿਆਰਥੀਆਂ ਨੂੰ ਸਮਝਾਇਆ ਕਿ ਇਹ ਪੌਦੇ ਸਿਰਫ਼ ਰੋਗਾਂ ਤੋਂ ਬਚਾਉਂਦੇ ਹੀ ਨਹੀਂ, ਸਗੋਂ ਪਰਿਆਵਰਣ ਵਿਚ ਵੀ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ।ਅਤੇ ਮੈਡੀਸਿਨਲ ਪੌਦਿਆਂ ਬਾਰੇ ਵਿਦਿਆਰਥੀਆਂ ਨੂੰ ਪ੍ਰੈਕਟਿਕਲ ਜਾਣਕਾਰੀ ਮਿਲੀ, ਜੋ ਕਿਤਾਬਾਂ ਵਿਚ ਨਹੀਂ ਮਿਲ ਸਕਦੀ। ਯਾਤਰਾ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਖ-ਵੱਖ ਪੌਦਿਆਂ, ਦਰੱਖਤਾਂ, ਅਤੇ ਉਨ੍ਹਾਂ ਦੇ ਪੌਸ਼ਣ ਅਤੇ ਵਾਤਾਵਰਣ ਵਿੱਚ ਯੋਗਦਾਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਕੁਦਰਤੀ ਅਤੇ ਵਾਤਾਵਰਣ ਸੇਵਾਵਾਂ ਪ੍ਰਤੀ ਸਚੇਤਨਾ ਨੂੰ ਵਧਾਉਣਾ ਸੀ। ਇਸ ਯਾਤਰਾ ਦੌਰਾਨ ਸੀਨੀਅਰ ਸਹਾਇਕ ਪ੍ਰੋ. ਡਾ. ਸਰਬਜੀਤ, ਸਹਾਇਕ ਪ੍ਰੋ. ਕਨਿਕਾ, ਗੁਰਜੀਤ ਕੌਰ, ਨਵਤੇਜ ਕੌਰ, ਰੇਨੂੰ ਦੇਵੀ, ਮਨਦੀਪ ਕੌਰ ਵੀ ਸ਼ਾਮਲ ਰਹੇ।