ਵਿਦਿਆਰਥੀਆਂ ਨੇ ਕੀਤਾ ਵਿੱਦਿਅਕ ਦੌਰਾ
ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ
Publish Date: Mon, 02 Mar 2026 04:06 PM (IST)
Updated Date: Tue, 03 Mar 2026 04:00 AM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ,
ਬੰਗਾ : ਸਿੱਖ ਨੈਸ਼ਨਲ ਕਾਲਜ ਦੇ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਦੀ ਅਗਵਾਈ ਹੇਠ ਅਰਥ ਸ਼ਾਸਤਰ ਵਿਭਾਗ ਦੇ ਇਕਨੌਮਿਕ ਕਲੱਬ ਅਤੇ ਬਨਸਪਤੀ ਵਿਭਾਗ ਦੇ 34 ਵਿਦਿਆਰਥੀਆਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਜ਼ਿਲ੍ਹਾ ਪੱਧਰੀ ਇਕਾਈ ਪੰਜਾਬ ਖੇਤੀਬਾੜੀ ਯੂਨੀਵਰਸਟੀ ਲੁਧਿਆਣਾ ਦਾ ਵਿੱਦਿਅਕ ਦੌਰਾ ਕੀਤਾ। ਜਿਸ ਵਿਚ ਡਿਪਟੀ ਡਾਇਰੈਕਟਰ ਡਾ. ਪਰਦੀਪ ਕੁਮਾਰ ਅਤੇ ਸਾਰੀ ਫੈਕਲਟੀ ਨੇ ਵਿੱਦਿਆਰਥੀਆਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਗਤੀਵਿਧੀਆਂ ਨਾਲ ਜਾਣੂ ਕਰਵਾਇਆ। ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਖੇਤੀਬਾੜੀ ਦੇ ਆਧੁਨਿਕ ਤਰੀਕਿਆਂ ਅਤੇ ਸਹਾਇਕ ਕੰਮਾਂ ਬਾਰੇ ਪ੍ਰਯੋਗਾਤਮਕ ਜਾਣਕਾਰੀ ਪ੍ਰਦਾਨ ਕਰਨਾ ਸੀ।
ਦੌਰੇ ਦੌਰਾਨ ਵਿਦਿਆਰਥੀਆਂ ਨੇ ਮਸ਼ਰੂਮ ਕਲਟੀਵੇਸ਼ਨ ਯੂਨਿਟ, ਡੇਅਰੀ ਫਾਰਮਿੰਗ ਯੂਨਿਟ, ਬੋਟੈਨਿਕਲ ਗਾਰਡਨ, ਪਾਲੀਹਾਊਸ, ਵਰਮੀ ਕੰਪੋਸਟਿੰਗ ਯੂਨਿਟ ਅਤੇ ਫਲ-ਸਬਜ਼ੀ ਪ੍ਰੋਸੈਸਿੰਗ ਯੂਨਿਟ ਦਾ ਵਿਸਤ੍ਰਿਤ ਦੌਰਾ ਕੀਤਾ। ਵਰਮੀਕੰਪੋਸਟਿੰਗ ਯੂਨਿਟ ਵਿਚ ਵਿਦਿਆਰਥੀਆਂ ਨੂੰ ਜੈਵਿਕ ਖਾਦ ਤਿਆਰ ਕਰਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ। ਬੋਟੈਨਿਕਲ ਗਾਰਡਨ ਵਿਚ ਵਿਦਿਆਰਥੀਆਂ ਨੇ ਔਸ਼ਧੀ, ਵੱਖ-ਵੱਖ ਫਸਲੀ ਬੂਟਿਆਂ ਦੀਆਂ ਕਿਸਮਾਂ ਨੂੰ ਨਜ਼ਦੀਕ ਤੋਂ ਦੇਖਿਆ। ਡੇਅਰੀ ਫਾਰਮਿੰਗ ਯੂਨਿਟ ਵਿਚ ਦੁੱਧ ਉਤਪਾਦਨ ਅਤੇ ਪਸ਼ੂ ਸੰਭਾਲ ਦੇ ਆਧੁਨਿਕ ਢੰਗਾਂ ਬਾਰੇ ਹਾਸਿਲ ਕੀਤੀ।
ਵਿਦਿਆਰਥੀਆਂ ਨੂੰ ਫ਼ਲਾਂ ਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਯੂਨਿਟ ਵਿਚ ਉਤਪਾਦਾਂ ਦੀ ਸੰਭਾਲ ਅਤੇ ਮੁੱਲ ਵਧਾਊ ਤਕਨੀਕਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਸਿੱਖ ਨੈਸ਼ਨਲ ਕਾਲਜ ਦੇ ਪ੍ਰੋ. ਤਵਿੰਦਰ ਕੌਰ ਮੁੱਖੀ ਅਰਥ ਸ਼ਾਸਤਰ ਵਿਭਾਗ ਤੇ ਡਾ. ਕੁਮਾਰੀ ਸਿਖਾ ਬਨਸਪਤੀ ਵਿਭਾਗ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿੱਦਿਅਕ ਦੌਰੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਮੱਦਦਗਾਰ ਸਾਬਤ ਹੁੰਦੇ ਹਨ। ਦੌਰੇ ਦੌਰਾਨ ਪ੍ਰੋ. ਸਿਮਰਨਜੀਤ ਕੌਰ ਵੀ ਵਿਦਆਰਥੀਆਂ ਦੇ ਨਾਲ ਮੌਜੂਦ ਸਨ।