ਵਿਦਿਆਰਥੀਆਂ ਵੱਲੋਂ ਦੁਸਾਂਝ ਫ਼ਾਰਮ ਦਾ ਵਿੱਦਿਅਕ ਦੌਰਾ
ਵਿਦਿਆਰਥੀਆਂ ਵੱਲੋਂ ਦੁਸਾਂਝ ਫ਼ਾਰਮ ਦਾ ਵਿੱਦਿਅਕ ਦੌਰਾ
Publish Date: Fri, 06 Feb 2026 03:54 PM (IST)
Updated Date: Fri, 06 Feb 2026 03:56 PM (IST)

ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਸਾਇੰਸ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ ਇੱਕ ਵਿਸ਼ੇਸ਼ ਸਿੱਖਿਆਤਮਕ ਦੌਰੇ ਦਾ ਆਯੋਜਨ ਕੀਤਾ। ਜਿਸ ਦੌਰਾਨ ਸਾਇੰਸ ਵਿਭਾਗ ਦੇ ਵਿਦਿਆਰਥੀ ਦੁਸਾਂਝ ਫਾਰਮ ਦਾ ਦੌਰਾ ਕਰਨ ਗਏ। ਜਿਸ ਦਾ ਮੁੱਖ ਉਦੇਸ਼ ਕਲਾਸ ਰੂਮ ਵਿਚ ਪ੍ਰਾਪਤ ਜਾਣਕਾਰੀ ਨੂੰ ਪ੍ਰਯੋਗਿਕ ਤਜ਼ਰਬੇ ਨਾਲ ਜੋੜਨਾ ਸੀ। ਦੌਰੇ ਦੌਰਾਨ ਫਾਰਮ ਦੇ ਮਾਲਕ ਮਹਿੰਦਰ ਸਿੰਘ ਦੁਸਾਂਝ ਨੇ ਵੱਖ-ਵੱਖ ਵਿਦੇਸ਼ੀ ਅਤੇ ਦੇਸੀ ਕਿਸਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਜਿਨ੍ਹਾਂ ਵਿਚ ਔਸ਼ਧੀ ਪੌਦੇ, ਫ਼ਲਦਾਰ, ਸ਼ਬਜ਼ੀਆਂ ਅਨਾਜੀ ਫ਼ਸਲਾਂ ਅਤੇ ਸਜਾਵਟੀ ਪੌਦੇ ਸ਼ਾਮਲ ਸਨ। ਉਨ੍ਹਾਂ ਨੇ ਮਿੱਟੀ ਦੀ ਕਿਸਮ, ਸਿੰਚਾਈ, ਪੌਦਿਆਂ ਦੀ ਬਣਤਰ, ਜੈਵਿਕ ਖਾਦਾਂ ਅਤੇ ਫ਼ਸਲਾਂ ਦੀ ਕੀਟ ਪਤੰਗਿਆਂ ਤੋਂ ਸੁਰੱਖਿਆਂ ਬਾਰੇ ਮਹੱਤਵ ਪੂਰਨ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਆਧੁਨਿਕ ਖੇਤੀ ਤਕਨੀਕ ਜਿਵੇਂ ਕਿ ਇਰੀਗ੍ਰੇਸ਼ਨ, ਵਰਮੀ ਕੰਪੋਸਟ, ਨਰਸਰੀ ਤਿਆਰੀ ਅਤੇ ਜੈਵਿਕ ਖੇਤੀ ਪ੍ਰਣਾਲੀ ਬਾਰੇ ਵੀ ਜਾਣੂ ਕਰਵਾਇਆ। ਵਿਦਿਆਰਥੀਆਂ ਨੇ ਦੌਰੇ ਦੌਰਾਨ ਵੱਖ-ਵੱਖ ਕਿਸਮਾਂ ਦੇ ਪੌਦੇ ਜਿਵੇਂ ਡਰੈਗਨ ਫ਼ਰੂਟ, ਕਾਲੀ ਹਲਦੀ, ਪੀਲੀ ਹਲਦੀ, ਅਖ਼ਰੋਟ, ਤਾਇਬਾਨੀ ਪਪੀਤੇ, ਆੜੂ, ਸੇਬ, ਮਸ਼ਰੂਮ, ਨਿੰਬੂ, ਗਲਗਲ, ਚੀਕੂ ਆਂਵਲਾ, ਬੇਰ, ਹਰੜ, ਨਿੰਮ, ਬੇਲ, ਐਲੋਵੇਰਾ, ਕੇਲਾ, ਚੈਰੀ, ਲਸਣ, ਜੰਬੋ ਮਸਾਲਾ, ਅਮਰੂਦ ਆਦਿ ਦੇ ਲਾਭ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਕਾਲਜ ਪ੍ਰਿੰਸੀਪਲ ਮਨਜੀਤ ਸਿੰਘ ਨੇ ਕਿਹਾ ਕਿ ਅਜਿਹੇ ਸਿੱਖਿਆਤਮਕ ਦੌਰੇ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਹੁੰਦੇ ਹਨ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਭਵਿੱਖ ਵਿਚ ਅਜਿਹੇ ਹੋਰ ਦੌਰੇ ਕਰਵਾਏ ਜਾਣੇ ਚਾਹੀਦੇ ਹਨ। ਇਸ ਮੌਕੇ ਡਾ. ਆਸ਼ਿਮਾ ਪਾਸੀ, ਪ੍ਰੋ. ਪ੍ਰਿਆ, ਪ੍ਰੋ. ਜਸਵੀਰ ਕੌਰ, ਪ੍ਰੋ. ਅੰਕਿਤਾ ਡੋਗਰਾ ਤੇ ਵਿਦਿਆਰਥੀ ਹਾਜ਼ਰ ਸਨ।