ਵਿਦਿਆਰਥੀ ਨਸ਼ੇ ਤੋਂ ਦੂਰ ਰਹਿ ਕੇ ਤਰੱਕੀ ਕਰਨ : ਚਮਨ ਸਿੰਘ
ਵਿਦਿਆਰਥੀ ਨਸ਼ੇ ਤੋਂ ਦੂਰ ਰਹਿ ਕੇ ਤਰੱਕੀ ਕਰਨ-ਚਮਨ ਸਿੰਘ
Publish Date: Fri, 30 Jan 2026 03:59 PM (IST)
Updated Date: Sat, 31 Jan 2026 04:02 AM (IST)
ਬਲਵਿੰਦਰ ਸਿੰਘ, ਪੰਜਾਬੀ ਜਾਗਰਣ, ਰਾਹੋਂ : ਰੈੱਡ ਕਰਾਸ ਨਸ਼ਾ ਪੀ[]ਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਸਰਕਾਰੀ ਮਿਡਲ ਸਕੂਲ ਦਰੀਆਪੁਰ ਵਿਖੇ ‘ਨਸ਼ਾ ਮੁਕਤ ਭਾਰਤ ਅਭਿਆਨ’ ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ। ਜਿਸਦੀ ਪ੍ਰਧਾਨਗੀ ਪਰੀਕਸ਼ਿਤ ਗਾਂਧੀ ਸਕੂਲ ਇੰਚਾਰਜ ਨੇ ਕੀਤੀ। ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਦੱਸਿਆ ਕਿ ਰੈੱਡ ਕਰਾਸ ਸੰਸਥਾ ਪੂਰੇ ਵਿਸ਼ਵ ਵਿਚ ਬਿਨਾਂ ਕਿਸੇ ਭੇਦਭਾਵ ਤੋਂ ਸਮਾਜ ਕਲਿਆਣ ਦਾ ਕੰਮ ਕਰਦੀ ਹੈ। ਅੱਜ ਨਸ਼ਿਆਂ ਕਾਰਨ ਜਵਾਨੀ ਬਰਬਾਦ ਹੋ ਰਹੀ ਹੈ। ਜਿੱਥੇ ਨਸ਼ਿਆਂ ਦੇ ਦੁਰਪ੍ਰਭਾਵਾਂ ਬਾਰੇ ਵਿਦਿਆਰਥੀਆਂ ਦਾ ਜਾਗਰੂਕ ਹੋਣਾ ਜ਼ਰੂਰੀ ਹੈ ਉਥੇ ਇਸ ਤੋਂ ਖੁਦ ਦੂਰ ਰਹਿੰਦਿਆਂ ਹੋਰਨਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਚੰਗੇ ਭਵਿੱਖ ਲਈ ਕਾਲਜਾਂ, ਯੂਨੀਵਰਸਿਟੀਆਂ ਵਿਚ ਜਾ ਕੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਤੁਸੀਂ ਕਦੇ ਵੀ ਕਿਸੇ ਦੇ ਬਹਿਕਾਵੇ ਵਿਚ ਆ ਕੇ ਨਸ਼ੀਲੀ ਵਸਤੂ ਦਾ ਸੇਵਨ ਨਹੀਂ ਕਰਨਾ। ਕਮਲਜੀਤ ਕੌਰ ਕੌਂਸਲਰ ਨੇ ਸੈਂਟਰ ਵਿਖੇ ਮਰੀਜ਼ਾਂ ਦੇ ਇਲਾਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ।।ਇਸ ਮੌਕੇ ਪਰਿਧਾ ਵਾਲੀਆ, ਪਰਵੇਸ਼ ਕੁਮਾਰ, ਰਣਜੀਤ ਕੌਰ ਆਂਗਣਵਾੜੀ ਵਰਕਰ, ਸਰੋਜ ਰਾਣੀ, ਨਿਰਮਲ ਸਿੰਘ, ਪਿਆਰਾ ਲਾਲ, ਸੁਰਜੀਤ ਕੌਰ, ਰੋਹਿਤ ਤੇ ਵਿਦਿਆਰਥੀ ਹਾਜ਼ਰ ਸਨ।