ਵਿਦਿਆਰਥੀਆਂ ਨੂੰ ਕੈਂਸਰ ਸਬੰਧੀ ਕੀਤਾ ਜਾਗਰੂਕ
ਵਿਦਿਆਰਥੀਆਂ ਨੂੰ ਕੈਂਸਰ ਸੰਬੰਧੀ ਕੀਤਾ ਜਾਗਰੂਕ
Publish Date: Tue, 17 Feb 2026 05:51 PM (IST)
Updated Date: Wed, 18 Feb 2026 04:09 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਮਾਸ ਮੀਡੀਆ ਵਿੰਗ ਨੇ ਸਰਕਾਰੀ ਸਕੂਲ ਸਲੋਹ ਵਿਖੇ ਕੌਮਾਂਤਰੀ ਬਾਲ ਕੈਂਸਰ ਦਿਵਸ ਮਨਾਉਂਦਿਆਂ ਅਧਿਆਪਕ ਦਵਿੰਦਰ ਸਿੰਘ ਦੇ ਸਹਿਯੋਗ ਨਾਲ ਬੱਚਿਆਂ ਨੂੰ ਜਾਗਰੂਕ ਕੀਤਾ। ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਤਰਸੇਮ ਲਾਲ ਨੇ ਦੱਸਿਆ ਕਿ ਇਹ ਦਿਵਸ ਸਾਨੂੰ ਯਾਦ ਕਰਵਾਉਂਦਾ ਹੈ ਕਿ ਹਿੰਮਤ, ਉਮੀਦ ਅਤੇ ਸਹਾਰੇ ਨਾਲ ਹਰ ਲੜਾਈ ਜਿੱਤੀ ਜਾ ਸਕਦੀ ਹੈ। ਕੈਂਸਰ ਨਾਲ ਲੜ ਰਹੇ ਬੱਚੇ ਠੀਕ ਹੋ ਰਹੇ ਹਨ।ਤੇ ਹਰ ਬੱਚੇ ਦੀ ਮੁਸਕਾਨ ਸਾਨੂੰ ਹੌਂਸਲਾ ਦਿੰਦੀ ਹੈ। ਇਸ ਲਈ ਅਸੀਂ ਇੱਕਠੇ ਹੋ ਕੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਮਜ਼ਬੂਤ ਸਹਾਰਾਂ ਬਣੀਏ ਅਤੇ ਜਾਗਰੂਕਤਾ ਰਾਹੀਂ ਇੱਕ ਸਿਹਤਮੰਦ ਭਵਿੱਖ ਦੀ ਨੀਂਹ ਰੱਖੀਏ। ਉਨ੍ਹਾਂ ਦੱਸਿਆ ਕਿ ਇਸ ਸਾਲ ਦਾ ਥੀਮ ਯੁਨਾਇਟਡ ਬਾਈ ਯੂਨੀਕ“ਇਹ ਸੁਨੇਹਾ ਦਿੰਦਾ ਹੈ ਕਿ ਕੈਂਸਰ ਨਾਲ ਲੜ ਰਹੇ ਹਰ ਵਿਅਕਤੀ ਦੀ ਕਹਾਣੀ ਅਤੇ ਲੋੜਾਂ ਵੱਖਰੀਆਂ ਹੁੰਦੀਆਂ ਹਨ।ਅਤੇ ਸਾਨੂੰ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਦੇ ਹੋਏ ਮਰੀਜ ਦੀਆਂ ਭਾਵਨਾਵਾਂ ਅਤੇ ਉਸ ਦੀਆਂ ਨਿੱਜੀ ਚੁਣੌਤੀਆਂ ਨੂੰ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਇਲਾਜ ਦੌਰਾਨ ਉਨ੍ਹਾਂ ਦੀ ਹਰ ਸੰਭਵ ਮੱਦਦ ਅਤੇ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਪਿੰਡ ਸਲੋਹ ਦੇ ਸਮੂਹ ਬੂਥ ਲੈਵਲ ਅਫਸਰ ਹਰਜੀਤ ਕੌਰ, ਲੱਛਮੀ ਦੇਵੀ, ਦਵਿੰਦਰ ਸਿੰਘ ਅਤੇ ਸਕੂਲ ਦੇ ਬੱਚਿਆਂ ਵੱਲੋਂ ਸੰਪੂਰਨ ਸਹਿਯੋਗ ਦਿੱਤਾ।