ਅਧਿਆਪਕਾਂ ਤੋਂ ਆਸ਼ੀਰਵਾਦ ਲੈ ਕੇ ਵਿਦਿਆਰਥੀ ਪੇਪਰ ਪਾਉਣ ਰਵਾਨਾ
ਅਧਿਆਪਕਾਂ ਤੋਂ ਆਸ਼ੀਰਵਾਦ ਲੈ ਕੇ ਵਿਦਿਆਰਥੀ ਪੇਪਰ ਪਾਉਣ ਰਵਾਨਾ
Publish Date: Thu, 19 Feb 2026 04:58 PM (IST)
Updated Date: Fri, 20 Feb 2026 04:06 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਸੀਬੀਐੱਸਈ ਵੱਲੋਂ 12ਵੀਂ ਦਾ ਫਿਜੀਕਲ ਦਾ ਪੇਪਰ ਦੇਣ ਲਈ ਕੇਸੀ ਪਬਲਿਕ ਸਕੂਲ ਦੇ 31 ਵਿਦਿਆਰਥੀ ਪ੍ਰਿੰਸੀਪਲ ਅਤੇ ਸੀਈਓ ਅਸ਼ਵਨੀ ਦੱਤਾ ਦੀ ਦੇਖਰੇਖ ਵਿਚ ਪੇਪਰ ਪਾਉਣ ਲਈ ਆਰਐੱਮਬੀ ਡੀਏਵੀ ਸਕੂਲ ਨਵਾਂਸ਼ਹਿਰ ਲਈ ਰਵਾਨਾ ਹੋਏ। ਸਾਰੇ ਵਿਦਿਆਰਥੀਆਂ ਨੇ ਟੀਚਰਾਂ ਦੇ ਪੈਰੀ ਹੱਥ ਲਾ ਕੇ ਅਸ਼ੀਰਵਾਦ ਵੀ ਲਿਆ। ਪੇਪਰ ਪਾਉਣ ਜਾਣ ਤੋਂ ਪਹਿਲਾਂ ਸਕੂਲ ਹੈੱਡ ਮਾ. ਗੁਰਪ੍ਰੀਤ ਸਿੰਘ ਤੇ ਫਿਜੀਕਲ ਦੀ ਟੀਚਰ ਮਨੀਸ਼ਾ ਰਾਣੀ ਨੇ ਵਿਦਿਆਰਥੀਆਂ ਨੂੰ ਸਫ਼ਲਤਾ ਦੇ ਟਿਪਸ ਦਿੱਤੇ। ਉਧਰ ਪੇਪਰਾਂ ਤੋਂ ਬਾਅਦ ਵੀ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਚਰਚਾ ਕੀਤੀ। ਇਸ ਮੌਕੇ ਵਿਦਿਆਰਥੀਆਂ ਨਾਲ ਮੋਨਿਕਾ ਸ਼ਰਮਾ, ਹਿਨਾ ਖੰਨਾ, ਹਰਵਿੰਦਰ ਕੌਰ, ਸਾਹਿਲ ਕੁਮਾਰ, ਹਰਦੀਪ ਸਿੰਘ ਸੰਧੂ ਵੀ ਗਏ ਸਨ।