ਬਿਰਧ ਆਸ਼ਰਮ ’ਚ ਵਿਦਿਆਰਥੀਆਂ ਨੇ ਕੀਤੀ ਬਜ਼ੁਰਗਾਂ ਨਾਲ ਗੱਲਬਾਤ
ਬਿਰਧ ਆਸ਼ਰਮ 'ਚ ਵਿਦਿਆਰਥੀਆਂ ਨੇ ਕੀਤੀ ਬਜ਼ੁਰਗਾਂ ਨਾਲ ਗੱਲਬਾਤ
Publish Date: Sat, 14 Mar 2026 05:01 PM (IST)
Updated Date: Sun, 15 Mar 2026 04:04 AM (IST)
ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ ਅਮਰਦੀਪ ਕਾਲਜ ਮੁਕੰਦਪੁਰ ਦੀਆਂ ਵਿਦਿਆਰਥਣਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰੂ ਅਮਰਦਾਸ ਬਿਰਧ ਆਸ਼ਰਮ ਅੱਟੀ ਰੋਡ ਬੜਾ ਪਿੰਡ ਵਿਖੇ ਰਹਿ ਰਹੇ ਬਜ਼ੁਰਗਾਂ ਨਾਲ ਆਪਣੀ ਸਮਾਜਿਕ ਸਾਂਝ ਬਣਾਉਣ ਵਾਸਤੇ ਵਿਸ਼ੇਸ਼ ਤੌਰ ਤੇ ਆਪਣੇ ਪ੍ਰਾਧਿਆਪਕਾਂ ਦੀ ਅਗਵਾਈ ਵਿਚ ਹਾਜ਼ਰ ਹੋਏ। ਆਸ਼ਰਮ ਕਮੇਟੀ ਦੇ ਵਿੱਤ ਸਕੱਤਰ ਗਿਆਨ ਚੰਦ ਕਮਾਲਪੁਰ ਨੇ ਆਏ ਬੱਚਿਆਂ ਅਤੇ ਸਟਾਫ ਮੈਂਬਰਾਂ ਨੂੰ ਰਸਮੀ ਤੌਰ ਤੇ ਜੀ ਆਇਆਂ ਕਿਹਾ। ਵਿਦਿਆਰਥਣਾਂ ਨੇ ਬਜ਼ੁਰਗਾਂ ਨਾਲ ਗੀਤ ਸੰਗੀਤ ਅਤੇ ਕਈ ਵਿਸ਼ਿਆਂ ਤੇ ਗੱਲਬਾਤ ਕਰਕੇ ਬਜ਼ੁਰਗਾਂ ਨੂੰ ਖੁਸ਼ੀ ਦੇ ਪਲਾਂ ਵਿਚ ਲੈ ਜਾਣ ਦੀ ਕੋਸ਼ਿਸ਼ ਕੀਤੀ। ਬਜ਼ੁਰਗਾਂ ਨਾਲ ਗੱਲਬਾਤ ਦੌਰਾਨ ਵਿਦਿਆਰਥਣਾਂ ਬੇਹਦ ਭਾਵੁਕ ਵੀ ਹੋਈਆਂ। ਡਾ. ਸੰਗੀਤਾ ਤੇ ਲੈਕ. ਭਜਨ ਸਿੰਘ ਨੇ ਬਜ਼ੁਰਗਾਂ ਨਾਲ ਵਿਚਾਰ ਕਰਦਿਆਂ ਕਿਹਾ ਕਿ ਤੁਸੀਂ ਗੁਰੂ ਅਮਰਦਾਸ ਜੀ ਦੀ ਸ਼ਰਨ ਵਿਚ ਹੋ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣਾ ਚਾਹੀਦਾ ਹੈ। ਉਨ੍ਹਾਂ ਆਸ਼ਰਮ ਦੇ ਪ੍ਰਬੰਧਕਾਂ ਵੱਲੋਂ ਚਲਾਏ ਜਾਂਦੇ ਇੰਤਜਾਮਾਂ ਤੇ ਵੀ ਤਸੱਲੀ ਪ੍ਰਗਟ ਕੀਤੀ। ਇਸ ਮੌਕੇ ਮਹਿੰਦਰ ਸਿੰਘ, ਸਰਬਣ ਸਿੰਘ, ਕਰਤਾਰ ਕੌਰ, ਅਜੀਤ ਸਿੰਘ, ਸੰਤੋਸ਼ ਕੌਰ, ਰਾਮ ਪਾਲ, ਕੁਲਦੀਪ ਚੰਦ, ਰੂਪ ਲਾਲ, ਦੇਸ ਰਾਜ, ਰਾਮ ਕਿਸ਼ਨ, ਰਾਮ ਤੀਰਥ ਤੇ ਹੋਰ ਹਾਜ਼ਰ ਸਨ।