ਵਿਦਿਆਰਥੀਆਂ ਨੇ ਕੀਤਾ ਕਾਲਜ ਦਾ ਨਾਂਅ ਰੌਸ਼ਨ
ਵਿਦਿਆਰਥੀਆਂ ਨੇ ਕੀਤਾ ਕਾਲਜ ਦਾ ਨਾਂਅ ਰੌਸ਼ਨ
Publish Date: Tue, 17 Mar 2026 03:15 PM (IST)
Updated Date: Wed, 18 Mar 2026 04:01 AM (IST)
ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕਾਂਸਟੀਟੁਐਂਟ ਕਾਲਜ ਬਲਾਚੌਰ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਪ੍ਰਬੰਧਕ। ਪੰਜਾਬੀ ਜਾਗਰਣ
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕਾਂਸਟੀਟੂਐਂਟ ਕਾਲਜ ਬਲਾਚੌਰ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਰੈੱਡ ਰਿਬਨ ਕਲੱਬ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੁਕਾਬਲੇ ’ਚ ਕਾਲਜ ਦੇ ਵਿਦਿਆਰਥੀ ਅੰਮ੍ਰਿਤਪਾਲ ਬੀਕਾਮ ਦੂਜਾ ਸਾਲ ਨੇ ਪੋਸਟਰ ਮੇਕਿੰਗ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕੀਤਾ। ਸਲੋਗਨ ਰਾਈਟਿੰਗ ਮੁਕਾਬਲੇ ਵਿਚ ਹਰਮਨ ਚੌਧਰੀ ਬੀਏ ਆਖਰੀ ਸਾਲ ਨੇ ਪਹਿਲਾ ਸਥਾਨ ਅਤੇ ਕਨਿਕਾ ਬੀਏ ਦੂਜਾ ਸਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰ. ਡਾ. ਸਤੀਸ਼ ਕੁਮਾਰ ਧੀਮਾਨ ਨੇ ਵਿਦਿਆਰਥੀਆਂ ਨੂੰ ਇਸ ਉਪਲਬਧੀ ਲਈ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਨੌਜਵਾਨਾਂ ’ਚ ਐੱਚਆਈਵੀ/ਏਡਜ਼ ਪ੍ਰਤੀ ਜਾਗਰੂਕਤਾ ਵਧਾਉਣ ਦੇ ਨਾਲ-ਨਾਲ ਉਨ੍ਹਾਂ ਦੀ ਰਚਨਾਤਮਕ ਯੋਗਤਾ ਨੂੰ ਵੀ ਉਤਸ਼ਾਹਿਤ ਕਰਦੇ ਹਨ। ਰੈੱਡ ਰਿਬਨ ਕਲੱਬ ਦੀ ਪ੍ਰੋਗਰਾਮ ਅਫਸਰ ਤੇ ਸਹਾਇਕ ਪ੍ਰੋ. ਨੰਦਿਨੀ ਮੌਦਗਿਲ ਅਤੇ ਮੈਂਬਰ ਦਾਕਸ਼ੀ ਜੈਨ ਨੂੰ ਵੀ ਉਨ੍ਹਾਂ ਦੇ ਯੋਗਦਾਨ ਲਈ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।