ਚਾਇਨਾ ਡੋਰ ਵੇਚਣ ਤੇ ਖ੍ਰੀਦਣ ਵਾਲਿਆਂ ’ਤੇ ਹੋਵੇ ਕਾਰਵਾਈ
ਚਾਇਨਾ ਡੋਰ ਵੇਚਣ ਤੇ ਖ੍ਰੀਦਣ ਵਾਲਿਆਂ ਤੇ ਹੋਵੇ ਸਖਤ ਕਾਰਵਾਈ
Publish Date: Sun, 11 Jan 2026 06:08 PM (IST)
Updated Date: Mon, 12 Jan 2026 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਅਤੇ ਉਪ ਪ੍ਰਧਾਨ ਸ਼ਮਿੰਦਰ ਸਿੰਘ ਗਰਚਾ ਨੇ ਚਾਇਨਾ ਡੋਰ ਦੇ ਘਾਤਕ ਨਤੀਜਿਆਂ ਬਾਰੇ ਗੰਭੀਰ ਚਿੰਤਾ ਜਤਾਈ ਅਤੇ ਕਿਹਾ ਕਿ ਚਾਇਨਾ ਡੋਰ ਮਨੁੱਖੀ ਜਾਨਾਂ, ਪੰਛੀਆਂ ਅਤੇ ਵਾਹਨਾਂ ਲਈ ਬਹੁਤ ਹੀ ਖ਼ਤਰਨਾਕ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਇਸ ਡੋਰ ਕਾਰਨ ਕਈ ਬੇਗੁਨਾਹ ਲੋਕ ਗੰਭੀਰ ਜ਼ਖ਼ਮੀ ਹੁੰਦੇ ਹਨ ਅਤੇ ਕਈਆਂ ਦੀ ਜਾਨ ਤੱਕ ਚਲੀ ਜਾਂਦੀ ਹੈ, ਜੋ ਬਹੁਤ ਹੀ ਦੁਖਦਾਈ ਹੈ। ਆਗੂਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਚਾਇਨਾ ਡੋਰ ਦੀ ਵਿਕਰੀ, ਖਰੀਦ ਅਤੇ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਨਾਲ ਹੀ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਅਤੇ ਹੋਰਨਾਂ ਦੀ ਸੁਰੱਖਿਆ ਲਈ ਇਸ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨ। ਦੋਪਹੀਆ ਵਾਹਨ ਚਾਲਕ ਹੈਲਮਟ ਦੀ ਵਰਤੋਂ ਜਰੂਰ ਕਰਨ ਨਹੀਂ ਤਾਂ ਆਪਣੇ ਗਲੇ ਦੇ ਦੁਆਲੇ ਮਫਲਰ ਜਰੂਰ ਪਾ ਕੇ ਰੱਖਣ। ਤਾਂ ਕਿ ਚਾਇਨਾ ਡੋਰ ਨਾਲ ਹੋਣ ਵਾਲੇ ਹਾਦਸੇ ਨੂੰ ਟਾਲਿਆ ਜਾ ਸਕੇ। ਇਸ ਮੌਕੇ ਕਲੱਬ ਦੇ ਹਾਜ਼ਰ ਮੈਂਬਰਾਂ ਵਿਚ ਜੀਵਨ ਦਾਸ ਕੌਸ਼ਲ, ਸਰਬਜੀਤ ਸਿੰਘ ਬੇਦੀ, ਇੰਜ. ਇੰਦਰਜੀਤ ਕੁਮਾਰ ਐਕਸੀਅਨ ਬੰਗਾ, ਗੁਰਬਖ਼ਸ਼ ਰਾਮ ਐੱਸਡੀਓ ਸਬ ਅਰਬਨ ਬੰਗਾ, ਸੁਖਵਿੰਦਰ ਸਿੰਘ ਧਾਮੀ ਅਤੇ ਡਾ. ਧਰਮਜੀਤ ਸਿੰਘ ਵਾਈਸ ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਅਵਤਾਰ ਸਿੰਘ ਐੱਸਡੀÀ ਸਿਟੀ ਬੰਗਾ, ਰਣਜੀਤ ਸਿੰਘ ਕੰਦੋਲਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।