ਟੌਂਸਾ ਤੋਂ ਬਛੂਆ ਤੱਕ ਦੀਆਂ ਸਟਰੀਟ ਲਾਈਟਾਂ ਖਰਾਬ
ਟੌਂਸਾ ਤੋਂ ਬਛੂਆ ਤੱਕ ਦੀਆਂ ਸਟਰੀਟ ਲਾਈਟਾਂ ਖਰਾਬ
Publish Date: Thu, 19 Mar 2026 05:32 PM (IST)
Updated Date: Fri, 20 Mar 2026 04:08 AM (IST)

ਲੋਕਾਂ ਨੇ ਕੀਤੀ ਲਾਈਟਾਂ ਠੀਕ ਕਰਵਾਉਣ ਦੀ ਮੰਗ ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਰੋਪੜ-ਫਗਵਾੜਾ ਨੈਸ਼ਨਲ ਹਾਈਵੇ ਤੇ ਪੈਂਦੇ ਸਨਅਤੀ ਖੇਤਰ ਟੌਂਸਾ, ਰੈਲਮਾਜਰਾ ਤੋਂ ਲੈ ਕੇ ਟੋਲ ਪਲਾਜਾ ਬੱਛੂਆਂ ਤੱਕ ਦੀਆਂ ਲਾਈਟਾਂ ਕਈ ਦਿਨਾਂ ਤੋਂ ਖਰਾਬ ਪਈਆਂ ਹਨ। ਸਮਾਜ ਸੇਵੀ ਨੰਬਰਦਾਰ ਸੁਖਦੇਵ ਕਾਲਾ ਖੇਪੜ ਬਾਗੋਵਾਲ ਨੇ ਦੱਸਿਆ ਕਿ ਇਹ ਰਾਸ਼ਟਰੀ ਰਾਜ ਮਾਰਗ ਦਿੱਲੀ ਤੋਂ ਅੰਮ੍ਰਿਤਸਰ ਅਤੇ ਜੇ ਐਂਡ ਕੇ ਨੂੰ ਮਿਲਾਉਂਦਾ ਹੈ।।ਇਸ ਰੋਡ ਤੇ ਵੀਆਈਪੀ, ਸਿਆਸੀ ਪਾਰਟੀਆਂ ਦੇ ਲੀਡਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਅਕਸਰ ਦਿਨ-ਰਾਤ ਲੰਘਦੇ ਰਹਿੰਦੇ ਹਨ। ਪਰ ਕਿਸੇ ਦਾ ਵੀ ਇਸ ਪਾਸੇ ਧਿਆਨ ਨਹੀਂ ਜਾਂਦਾ। ਇਸ ਰੋਡ ਦੇ ਡਿਵਾਈਡਰ ਤੇ ਅਵਾਰਾ ਪਸੂ ਘੁੰਮਦੇ ਫਿਰਦੇ ਭੱਜ ਕੇ ਗੱਡੀਆਂ ਨਾਲ ਟਕਰਾ ਕੇ ਗੱਡੀਆਂ ਦਾ ਅਤੇ ਕੀਮਤੀ ਜਾਨਾਂ ਦਾ ਨਾ ਪੂਰਾ ਹੋਣ ਵਾਲੇ ਘਾਟੇ ਨੂੰ ਅੰਜਾਮ ਦੇ ਦਿੰਦੇ ਹਨ।।ਇਨ੍ਹਾਂ ਲਾਈਟਾਂ ਨੂੰ ਠੀਕ ਕਰਵਾਉਣ ਸਮਬੰਧੀ ਜਦੋਂ ਐੱਨਐੱਚਏਆਈ ਟੋਲ ਪਲਾਜ਼ਾ ਬਛੂਆਂ ਦੇ ਮੈਨੇਜਰ ਨਾਲ ਗੱਲਬਾਤ ਕੀਤੀ। ਤਾਂ ਉਨ੍ਹਾਂ ਦੱਸਿਆ ਕਿ ਰੋਡ ਦੀਆਂ ਲਾਈਟਾਂ ਅਤੇ ਰੋਡ ਦੀਆਂ ਹੋਰ ਸਮੱਸਿਆਵਾਂ ਨਾਲ ਨਜਿੱਠਣ ਦੀ ਜੀਆਰ ਕੰਪਨੀ ਦੀ ਜ਼ਿੰਮੇਵਾਰੀ ਹੈ। ਇਸ ਹਾਈਵੇ ’ਤੇ ਹਾਦਸਿਆਂ ਕਾਰਨ ਕਈ ਖੰਭੇ ਟੇਢੇ ਹੋਏ ਨਜ਼ਰ ਆਉਂਦੇ ਹਨ, ਜਿਨ੍ਹਾਂ ਦੀ ਮੁਰੰਮਤ ਕਰਵਾਉਣੀ ਬਹੁਤ ਜ਼ਰੂਰੀ ਹੈ। ਸਨਅਤੀ ਖੇਤਰ ਹੋਣ ਕਾਰਨ ਜ਼ਿਆਦਾਤਰ ਇਲਾਕੇ ਦੇ ਨੌਜਵਾਨ ਆਪਣੇ ਵਾਹਨਾਂ ਰਾਹੀਂ ਰਾਤ ਦੇ ਸਮੇਂ ਡਿਊਟੀ ਤੇ ਆਉਂਦੇ ਹਨ। ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਕਈ ਅਣਪਛਾਤੇ ਵਾਹਨ ਫੇਟ ਮਾਰ ਕੇ ਭੱਜ ਜਾਂਦੇ ਹਨ।