ਆਵਾਰਾ ਪਸ਼ੂ ਕਾਰ ਨਾਲ ਟਕਰਾਇਆ
ਅਵਾਰਾ ਪਸ਼ੂ ਕਾਰ ਨਾਲ ਟਕਰਾਇਆ
Publish Date: Fri, 16 Jan 2026 04:01 PM (IST)
Updated Date: Sat, 17 Jan 2026 04:01 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਰੋਪੜ-ਬਲਾਚੌਰ ਨੈਸ਼ਨਲ ਹਾਈਵੇ ’ਤੇ ਐੱਸਐੱਸਐਫ ਟੀਮ ਦੇ ਇੰਚਾਰਜ ਨੇ ਸੂਚਨਾ ਦਿੱਤੀ ਕਿ ਹਵੇਲੀ ਢਾਬਾ ਕੋਲ ਇਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ’ਚ ਇੱਕ ਕਾਰ ਨੰਬਰ ਐੱਚਆਰ-03-ਯੂ-5945 ਹੁਸ਼ਿਆਰਪੁਰ ਤੋਂ ਚੰਡੀਗੜ੍ਹ ਜਾ ਰਹੀ ਸੀ, ਜਿਸ ਨੂੰ ਨਰੇਸ਼ ਕੁਮਾਰ ਪੁੱਤਰ ਜਸਪਾਲ ਸਿੰਘ ਵਾਸੀ ਕੁੱਲਪੁਰ ਯਮੁਨਾਨਗਰ, ਹਰਿਆਣਾ ਚਲਾ ਰਿਹਾ ਸੀ। ਉਸ ਨਾਲ 3 ਸਵਾਰੀਆਂ ਵੀ ਸਨ। ਹਵੇਲੀ ਢਾਬੇ ਕੋਲ ਇਕ ਆਵਾਰਾ ਪਸ਼ੂ ਗੱਡੀ ਅੱਗੇ ਆ ਗਿਆ, ਜਿਸ ਕਾਰਨ ਗੱਡੀ ਅੱਗੋਂ ਕਾਫੀ ਨੁਕਸਾਨੀ ਗਈ ਪਰ ਕਿਸੇ ਵੀ ਵਿਅਕਤੀ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਐੱਸਐੱਸਐੱਫ ਟੀਮ ਨੇ ਪਬਲਿਕ ਦੀ ਮਦਦ ਨਾਲ ਗੱਡੀ ਨੂੰ ਸਾਈਡ ’ਤੇ ਕਰਵਾਇਆ ਤੇ ਰੋਡ ਨੂੰ ਕਲੀਅਰ ਕਰਵਾ ਕੇ ਟ੍ਰੈਫਿਕ ਸੰਚਾਰੂ ਢੰਗ ਨਾਲ ਚਲਾਇਆ। ਹਾਦਸੇ ਦੀ ਸੂਚਨਾ ਕੰਟਰੋਲ ਰੂਮ ਤੇ ਪੁਲਿਸ ਥਾਣਾ ਬਲਾਚੌਰ ਸਦਰ ਨੂੰ ਦਿੱਤੀ ਗਈ ਹੈ।