ਸੇਵਾ ਕੇਂਦਰ ਦੇ ਸਾਹਮਣੇ ਖੜ੍ਹੇ ਪਾਣੀ ਕਾਰਨ ਲੋਕ ਪਰੇਸ਼ਾਨ
ਸੇਵਾ ਕੇਂਦਰ ਦੇ ਸਾਹਮਣੇ ਖੜਾ ਪਾਣੀ ਵੱਧਾ ਰਿਹਾ ਲੋਕਾਂ ਦੀ ਪਰੇਸ਼ਾਨੀ
Publish Date: Mon, 02 Feb 2026 06:25 PM (IST)
Updated Date: Tue, 03 Feb 2026 04:11 AM (IST)

ਰਾਹੋਂ : ਇੱਕ ਪਾਸੇ ਲੋਕਾਂ ਨੂੰ ਪਾਣੀ ਪੀਣ ਲਈ ਨਹੀਂ ਮਿਲਦਾ ਤੇ ਚਾਰ ਦਿਨ ਹੋ ਗਏ ਹਨ ਲੋਕਾਂ ਦੇ ਘਰਾਂ ਦੀ ਸਪਲਾਈ ਬੰਦ ਹੋਏ ਨੂੰ, ਕਦੇ ਕਿਸੇ ਦੇ ਘਰੋਂ ਪਾਣੀ ਭਰਿਆ ਜਾਂਦਾ ਤਾਂ ਕਦੇ ਕਿਸੇ ਦੇ ਘਰੋਂ ਕੱਪੜੇ ਧੋਣਾ ਤਾਂ ਬਹੁਤ ਦੂਰ ਦੀ ਗੱਲ ਹੈ ਲੋਕ ਭਾਂਡੇ ਮਾਂਜਣ ਤੋਂ ਵੀ ਪਰੇਸ਼ਾਨ ਬੈਠੇ ਹਨ। ਕਮੇਟੀ ਦਾ ਕਹਿਣਾ ਹੈ ਕਿ ਮੋਟਰ ਖਰਾਬ ਹੈ ਜਦੋਂ ਮੋਟਰ ਠੀਕ ਹੋ ਕੇ ਆਵੇਗੀ। ਉਸ ਤੋਂ ਬਾਅਦ ਹੀ ਪਾਣੀ ਦੀ ਸਪਲਾਈ ਚੱਲੇਗੀ ਪਰ ਦੂਜੇ ਪਾਸੇ ਪਾਣੀ ਦੀ ਲੀਕੇਜ ਕਰਕੇ ਸੇਵਾ ਕੇਂਦਰ ਦੇ ਅੱਗੇ ਪਾਣੀ ਦੀਆਂ ਲਹਿਰਾਂ ਚੱਲ ਰਹੀਆਂ ਹਨ ਅਤੇ ਰਾਹਗੀਰ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਹਨ। ਸੇਵਾ ਕੇਂਦਰ ਦੇ ਅੰਦਰ ਜਾਣ ਲਈ ਕੋਈ ਵੀ ਰਸਤਾ ਨਹੀਂ ਹੈ ਅਤੇ ਲੀਕੇਜ਼ ਦੀ ਵਜ੍ਹਾ ਨਾਲ ਉਥੇ ਪਾਣੀ ਇੰਨਾ ਕੁ ਖੜ੍ਹਾ ਹੈ ਕਿ ਜਿਹੜਾ ਵੀ ਪਾਣੀ ਵਿਚੋਂ ਲੰਘੇਗਾ ਉਹਦੇ ਬੂਟ ਵਗੈਰਾ ਕੱਪੜੇ ਟੰਗ ਕੇ ਜਾਣਗੇ ਨਹੀਂ ਤਾਂ ਸਾਰੇ ਗੰਦੇ ਹੋ ਜਾਣਗੇ। ਸੇਵਾ ਕੇਂਦਰ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਨੇ ਵੀ ਸੇਵਾ ਕੇਂਦਰ ’ਚੋਂ ਕੰਮ ਕਰਾਉਣਾ ਹੈ ਉੱਥੇ ਹੀ ਜਾਣਾ ਹੀ ਪਵੇਗਾ। ਜੇ ਉਹ ਜਾਣਗੇ ਤਾਂ ਪਾਣੀ ਦੇ ਵਿੱਚੋਂ ਲੰਘ ਕੇ ਜਾਣਗੇ ਲੋਕਾਂ ਨੂੰ ਪੀਣ ਲਈ ਪਾਣੀ ਨਹੀਂ ਮਿਲਦਾ। ਤਾਂ ਇਥੇ ਆਮ ਲੀਕਿੰਗ ਤੋਂ ਵਗਿਆ ਫਿਰਦਾ ਹੈ ਹੋਰ ਵੀ ਸ਼ਹਿਰ ਵਿਚ ਕਈ ਜਗ੍ਹਾ ਦੇ ਉੱਪਰ ਪਾਣੀ ਦੀ ਲੀਕਿੰਗ ਬੇਸ਼ੁਮਾਰ ਚੱਲ ਰਹੀ ਹੈ। ਕੋਈ ਵੀ ਅਫ਼ਸਰ ਜਾਂ ਮੁਲਾਜ਼ਮ ਇਸ ਵੱਲ ਧਿਆਨ ਨਹੀਂ ਦਿੰਦਾ। ਲੋਕਾਂ ਦੀ ਮੰਗ ਹੈ ਕਿ ਪੀਣ ਵਾਲੇ ਪਾਣੀ ਨੂੰ ਜਲਦੀ ਤੋਂ ਜਲਦੀ ਮੁਹੱਈਆ ਕਰਵਾਇਆ ਜਾਵੇ ਅਤੇ ਪਾਣੀ ਨੂੰ ਬਰਬਾਦ ਹੋਣ ਤੋਂ ਬਚਾਇਆ ਜਾਵੇ।