ਐੱਸਐੱਸਪੀ ਨੇ ਐੱਸਆਈ ਨੂੰ ਦਿੱਤੀ ਵਿਭਾਗੀ ਤਰੱਕੀ
ਐੱਸਐੱਸਪੀ ਨੇ ਐੱਸਆਈ ਨੂੰ ਦਿੱਤੀ ਵਿਭਾਗੀ ਤਰੱਕੀ
Publish Date: Sun, 15 Mar 2026 04:55 PM (IST)
Updated Date: Mon, 16 Mar 2026 04:07 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੰਜਾਬ ਪੁਲਿਸ ਵਿਚ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਏਐੱਸਆਈ ਪੁਸ਼ਵਿੰਦਰ ਕੁਮਾਰ ਦੀ ਮਿਹਨਤ ਅਤੇ ਇਮਾਨਦਾਰੀ ਨੂੰ ਉਸ ਸਮੇਂ ਵੱਡਾ ਮਾਣ ਮਿਲਿਆ ਜਦੋਂ ਉਨ੍ਹਾਂ ਨੂੰ ਸਹਾਇਕ ਸਬ-ਇੰਸਪੈਕਟਰ ਤੋਂ ਤਰੱਕੀ ਦੇ ਕੇ ਸਬ-ਇੰਸਪੈਕਟਰ ਬਣਾ ਦਿੱਤਾ। ਐੱਸਐੱਸਪੀ ਤੁਸ਼ਾਰ ਗੁਪਤਾ ਵੱਲੋਂ ਐੱਸਆਈ ਪੁਸ਼ਵਿੰਦਰ ਕੁਮਾਰ ਦੀ ਵਰਦੀ ਤੇ ਸਟਾਰ ਲਗਾ ਕੇ ਉਨ੍ਹਾਂ ਨੂੰ ਵਿਭਾਗੀ ਤਰੱਕੀ ਦੀ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਪੁਸ਼ਵਿੰਦਰ ਕੁਮਾਰ ਸਾਲ 1989 ਵਿਚ ਬਤੌਰ ਸਿਪਾਹੀ ਬਟਾਲਾ ਵਿਖੇ ਪੁਲਿਸ ਫੋਰਸ ਵਿਚ ਭਰਤੀ ਹੋਏ ਸਨ। ਆਪਣੇ ਲਗਭਗ 37 ਸਾਲਾਂ ਦੇ ਸੇਵਾਕਾਲ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਜਿਵੇਂ ਕਿ ਖੰਨਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿਚ ਬੜੀ ਤਨਦੇਹੀ ਨਾਲ ਡਿਊਟੀ ਨਿਭਾਈ ਹੈ। ਮੌਜੂਦਾ ਸਮੇਂ ਵਿਚ ਉਹ ਪੁਲਿਸ ਥਾਣਾ ਪੋਜੇਵਾਲ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਹਨ।।ਇਸ ਮੌਕੇ ਐੱਸਐੱਸਪੀ ਤੁਸ਼ਾਰ ਗੁਪਤਾ ਨੇ ਪੁਸ਼ਵਿੰਦਰ ਕੁਮਾਰ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਨਵ-ਨਿਯੁਕਤ ਸਬ-ਇੰਸਪੈਕਟਰ ਪੁਸ਼ਵਿੰਦਰ ਕੁਮਾਰ ਨੇ ਵਿਭਾਗ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਆਉਣ ਵਾਲੇ ਸਮੇਂ ਵਿਚ ਵੀ ਆਪਣੀ ਡਿਊਟੀ ਪੂਰੀ ਮਿਹਨਤ, ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਨਿਭਾਉਣਗੇ। ਇਸ ਖ਼ੁਸ਼ੀ ਦੇ ਮੌਕੇ ਤੇ ਉਨ੍ਹਾਂ ਦੇ ਭਰਾ ਕੇਵਲ ਕ੍ਰਿਸ਼ਨ ਅਤੇ ਡਾ. ਲਖਵਿੰਦਰ ਸਿੰਘ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਸ ਤਰੱਕੀ ਕਾਰਨ ਜਿੱਥੇ ਪੁਲਿਸ ਮਹਿਕਮੇ ਵਿਚ ਖੁਸ਼ੀ ਦੀ ਲਹਿਰ ਹੈ, ਉੱਥੇ ਹੀ ਪਰਿਵਾਰਕ ਮੈਂਬਰਾਂ ਵੱਲੋਂ ਵੀ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਸਾਂਝੀ ਕੀਤੀ।