ਬੀਐਲਐਮ ਗਰਲਜ਼ ਕਾਲਜ ’ਚ ਸਪੋਰਟਸ ਮੀਟ ਕਰਵਾਈ
ਬੀਐਲਐਮ ਗਰਲਜ਼ ਕਾਲਜ 'ਚ ਸਪੋਰਟਸ ਮੀਟ ਕਰਵਾਈ
Publish Date: Fri, 06 Mar 2026 05:21 PM (IST)
Updated Date: Sat, 07 Mar 2026 04:06 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਬੀਐੱਲਐੱਮ ਗਰਲਜ਼ ਕਾਲਜ ਵਿਖੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਗੁਰਭਿੰਦਰ ਕੌਰ ਤੇ ਸਪੋਰਟਸ ਕਮੇਟੀ ਦੇ ਮੈਂਬਰ ਪ੍ਰੋ. ਨਿਵੇਦਿਤਾ, ਡਾ. ਗੌਰੀ ਦੀ ਦੇਖਰੇਖ ਚ 2 ਰੋਜ਼ਾ ਸਾਲਾਨਾ ਸਪੋਰਟਸ ਮੀਟ ਕਰਵਾਈ। ਪ੍ਰਿੰ. ਤਰਨਪ੍ਰੀਤ ਕੌਰ ਵਾਲੀਆ ਨੇ ਦੱਸਿਆ ਕਿ ਐਥਲੈਟਿਕ ਮੀਟ ਦੇ ਮੁੱਖ ਮਹਿਮਾਨ ਕੰਵਰ ਅਰੋੜਾ ਐੱਮਡੀ ਕੰਵਰ ਅਰੋੜਾ ਕੰਸਲਟੈਂਟ, ਪ੍ਰੇਮ ਭਾਰਦਵਾਜ ਤੇ ਜਾਨਵੀ ਨੰਦਾ ਐੱਮਡੀ ਪੀਟੀਸੀ, ਵਿਨੋਦ ਭਾਰਦਵਾਜ ਸਕੱਤਰ ਕਾਲਜ ਮੈਨੇਜਿੰਗ ਕਮੇਟੀ, ਪ੍ਰਿੰ. ਰਜਿੰਦਰ ਗਿੱਲ ਦੁਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ, ਪ੍ਰਿੰ. ਡਾ. ਪੁਨੀਤ ਅਨੇਜਾ ਆਰਕੇ ਆਰੀਆ ਕਾਲਜ ਨਵਾਂਸ਼ਹਿਰ, ਅਕਸ਼ਿਤ ਤੇਜਪਾਲ, ਪ੍ਰਵੀਨ ਸਰੀਨ, ਰਾਕੇਸ਼ ਜੋਸ਼ੀ ਐਡਵੋਕੇਟ, ਕਪਿਲ ਭਾਰਦਵਾਜ ਸਮਾਜ ਸੇਵਕ, ਕੁਲਵੰਤ ਰਾਏ ਉਜਾਗਰ ਮਲ ਜੀਓਲਰ, ਸੰਤੋਸ਼ ਸ਼ਰਮਾ ਨੇ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਐਥਲੈਟਿਕ ਮੀਟ ’ਚ ਖੇਡਾਂ ਜਿਵੇਂ ਆਬਸਟੈਕਲ ਦੌੜ, ਚਾਟੀ ਦੌੜ, ਸੈਕ ਦੌੜ, ਥ੍ਰੀ-ਲੈੱਗ ਦੌੜ, ਸ਼ਾਟਪੁੱਟ, ਲੌਂਗ ਜੰਪ, ਫਰੌਗ ਰੇਸ, ਸਟਾਫ ਤੇ ਵਿਦਿਆਰਥਣਾਂ ਦਾ ਕ੍ਰਿਕਟ ਮੈਚ, ਹੈਂਡਬਾਲ, ਰੱਸਾ ਖਿੱਚਣ ਤੇ 100 ਮੀਟਰ ਦੌੜ ਦੇ ਮੁਕਾਬਲੇ ਕਰਵਾਏ ਗਏ। ਸ਼ਾਟਪੁੱਟ ’ਚੋਂ ਹਰਮਨ ਨੇ ਪਹਿਲਾ, ਲਵਪ੍ਰੀਤ ਨੇ ਦੂਸਰਾ ਤੇ ਤਮੰਨਾ ਨੇ ਤੀਸਰਾ ਸਥਾਨ ਹਾਸਲ ਕੀਤਾ। ਆਬਸਟੈਕਲ ਦੌੜ ਚੋਂ ਹਰਸਿਮਰਨ ਕੌਰ ਨੇ ਪਹਿਲਾ, ਤਨਵੀਰ ਨੇ ਦੂਸਰਾ ਤੇ ਕਾਜਲ ਨੇ ਤੀਸਰਾ ਸਥਾਨ ਹਾਸਲ ਕੀਤਾ। ਲੌਂਗ ਜੰਪ ’ਚੋਂ ਮੋਹਿਨੀ ਨੇ ਪਹਿਲਾ, ਹਰਸਿਮਰਨ ਨੇ ਦੂਸਰਾ ਤੇ ਮਨਪ੍ਰੀਤ ਨੇ ਤੀਸਰਾ ਸਥਾਨ ਹਾਸਲ ਕੀਤਾ। ਸਟਾਫ ਤੇ ਵਿਦਿਆਰਥਣਾਂ ਦੇ ਕ੍ਰਿਕਟ ਮੈਚ ’ਚੋਂ ਸਟਾਫ ਨੇ ਤੇ ਰੱਸਾ ਖਿੱਚਣ ਦੇ ਮੁਕਾਬਲੇ ’ਚੋਂ ਵਿਦਿਆਰਥਣਾਂ ਨੇ ਜਿੱਤ ਪ੍ਰਾਪਤ ਕੀਤੀ। ਮੁੱਖ ਮਹਿਮਾਨ ਕੰਵਰ ਅਰੋੜਾ, ਪ੍ਰੇਮ ਭਾਰਦਵਾਜ ਤੇ ਜਾਨਵੀ ਨੰਦਾ ਨੇ ਵਿਦਿਆਰਥਣਾਂ ਨੂੰ ਕਿਹਾ ਕਿ ਖੇਡਾਂ ਸਾਡੇ ਜੀਵਨ ’ਚ ਇੱਕ ਅਹਿਮ ਹਿੱਸਾ ਨਿਭਾਉਂਦੀਆਂ ਹਨ। ਕਾਲਜ ਮੈਨੇਜਿੰਗ ਕਮੇਟੀ ਦੇ ਸਕੱਤਰ ਵਿਨੋਦ ਭਾਰਦਵਾਜ ਤੇ ਪ੍ਰਿੰਸੀਪਲ ਨੇ ਵੀ ਆਪਣੇ-ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਖੇਡ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦੇ ਵਿਚਾਰਾਂ ’ਚ ਉਲਾਸ ਪੈਦਾ ਕਰ ਦਿੰਦੀ ਹੈ। ਜੱਜ ਤੇ ਰਿਕਾਰਡਰ ਦੀ ਭੂਮਿਕਾ ਪ੍ਰੋ. ਰੂਹੀ, ਪ੍ਰੋ. ਹਰਦੀਪ ਕੌਰ, ਪ੍ਰੋ. ਕਿਰਨ ਤੇ ਓਂਕਾਰ ਸਿੰਘ ਨੇ ਨਿਭਾਈ। ਮੰਚ ਸੰਚਾਲਨ ਦੀ ਭੂਮਿਕਾ ਡਾ. ਰੂਬੀ ਬਾਲਾ ਤੇ ਪ੍ਰੋ. ਸੋਨੀਆ ਅੰਗਰੀਸ਼ ਨੇ ਨਿਭਾਈ।