ਖੇਡਾਂ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ : ਬਜਾੜ
ਖੇਡਾਂ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ-ਅਸ਼ੋਕ ਬਜਾੜ
Publish Date: Sun, 08 Mar 2026 05:35 PM (IST)
Updated Date: Mon, 09 Mar 2026 04:06 AM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਖੇਡਾਂ ਸਾਡੇ ਸਮਾਜ ਦਾ ਜਿੱਥੇ ਅਨਿਕੜਵਾ ਅੰਗ ਹਨ, ਜੋ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦੇਣ ਦੇ ਨਾਲ ਨਾਲ ਸਾਨੂੰ ਸਰੀਰਕ ਤੰਦਰੁਸਤੀ ਦਿੰਦੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਚੌਧਰੀ ਨੰਦ ਲਾਲ ਦੇ ਸਪੁੱਤਰ ਅਸ਼ੋਕ ਬਜਾੜ ਵੱਲੋਂ ਪਿੰਡ ਬਛੌੜੀ ਵਿਖੇ ਐਨਆਰਆਈ ਅਤੇ ਨਗਰ ਨਿਵਾਸੀਆਂ ਵੱਲੋਂ ਕਰਵਾਏ ਜਾ ਰਹੇ ਫੁੱਟਬਾਲ ਟੂਰਨਾਮੈਂਟ ਦੌਰਾਨ ਸਾਂਝੇ ਕੀਤੇ। ਉਨ੍ਹਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਜਿੱਤ ਹਾਰ ਖਿਡਾਰੀ ਦੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੁੰਦਾ ਹੈ, ਜਿੱਤ ਹਾਰ ਆਪਸੀ ਪ੍ਰੇਮ ਪਿਆਰ ਦੀ ਭਾਵਨਾ ਨੂੰ ਵਧਾਉਂਦੇ ਹਨ। ਇੱਕ ਚੰਗਾ ਖਿਡਾਰੀ ਹਾਰ ਕੇ ਵੀ ਜਿੱਤਦਾ ਹੈ, ਕਿਉਂਕਿ ਉਸ ਹਾਰ ਨਾਲ ਖਿਡਾਰੀ ਨੂੰ ਅਗਲੇ ਸਮੇਂ ਚ ਹੋਰ ਵੀ ਜਿਆਦਾ ਮਿਹਨਤ ਕਰਨ ਲਈ ਪ੍ਰੇਰਿਤ ਕਰਦੀ ਹੈ। ਇਸ ਮੌਕੇ ਸਮੂਹ ਐੱਨਆਰਆਈ ਵੀਰਾਂ ਅਤੇ ਨਗਰ ਨਿਵਾਸੀਆਂ ਦਾ ਵੀ ਧੰਨਵਾਦ ਕੀਤਾ, ਜਿਨਾਂ ਦੇ ਇਸ ਉਪਰਾਲੇ ਨਾਲ ਖਿਡਾਰੀਆਂ ਨੂੰ ਇੱਕ ਚੰਗੀ ਦਿਸ਼ਾ ਦਿੱਤੀ। ਅਖੀਰ ਵਿਚ ਟੂਰਨਾਮੈਂਟ ਪ੍ਰਬੰਧਕ ਕਮੇਟੀ ਵੱਲੋਂ ਅਸ਼ੋਕ ਬਜਾੜ ਨੂੰ ਸਨਮਾਨਿਤ ਕੀਤਾ ਗਿਆ।