ਟਕਾਰਲਾ ’ਚ ਅਧਿਆਤਮਕ ਸਮਾਗਮ ਕਰਵਾਇਆ
ਟਕਾਰਲਾ 'ਚ ਅਧਿਆਤਮਕ ਸਮਾਗਮ ਕਰਵਾਇਆ
Publish Date: Sat, 28 Feb 2026 05:27 PM (IST)
Updated Date: Sun, 01 Mar 2026 04:05 AM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਪਿੰਡ ਟਕਾਰਲਾ ਵਿਖੇ ਡਾ. ਮਨੋਹਰ ਲਾਲ ਦੇ ਗ੍ਰਹਿ ਵਿਖੇ ਦਿੱਵਿਆ ਜੋਤੀ ਜਾਗ੍ਰਤੀ ਸੰਸਥਾਨ ਵੱਲੋਂ ਇੱਕ ਵਿਸ਼ੇਸ਼ ਅਧਿਆਤਮਕ ਸਤਿਸੰਗ ਸਮਾਗਮ ਕਰਵਾਇਆ। ਜਿਸ ਦੌਰਾਨ ਸਾਧਵੀ ਉਪਮਾ ਭਾਰਤੀ, ਸਾਧਵੀ ਸ਼ਵੇਤਾ ਭਾਰਤੀ ਅਤੇ ਸਾਧਵੀ ਨੰਦਨੀ ਭਾਰਤੀ ਨੇ ਅਧਿਆਤਮਕ ਵਿਚਾਰਾਂ ਅਤੇ ਭਜਨਾਂ ਰਾਹੀਂ ਸੰਗਤਾਂ ਨੂੰ ਪ੍ਰਭੂ ਭਗਤੀ ਦਾ ਮਾਰਗ ਦਿਖਾਇਆ। ਉਨ੍ਹਾਂ ਕਿਹਾ ਕਿ ਮਨੁੱਖਾ ਜੀਵਨ ਦਾ ਅਸਲ ਮਨੋਰਥ ਕੇਵਲ ਦੁਨਿਆਵੀ ਸੁੱਖ-ਸਹੂਲਤਾਂ ਤੱਕ ਸੀਮਿਤ ਨਹੀਂ ਹੈ, ਬਲਕਿ ਪ੍ਰਭੂ ਦੀ ਬੰਦਗੀ ਅਤੇ ਅਧਿਆਤਮਿਕ ਗਿਆਨ ਰਾਹੀਂ ਆਤਮਿਕ ਸ਼ਾਂਤੀ ਪ੍ਰਾਪਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਸੱਚਾ ਗੁਰੂ ਹੀ ਇਨਸਾਨ ਨੂੰ ਹਨੇਰੇ ਤੋਂ ਪ੍ਰਕਾਸ਼ ਵੱਲ ਲੈ ਕੇ ਜਾਂਦਾ ਹੈ ਅਤੇ ਅੰਦਰੂਨੀ ਗਿਆਨ ਰਾਹੀਂ ਜੀਵਨ ਨੂੰ ਸਫ਼ਲ ਬਣਾਉਂਦਾ ਹੈ। ਉਨ੍ਹਾਂ ਸੰਗਤ ਨੂੰ ਨਿਸ਼ਕਾਮ ਸੇਵਾ ਅਤੇ ਨਾਮ-ਸਿਮਰਨ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਤਾਂ ਜੋ ਸਮਾਜ ਵਿਚ ਭਾਈਚਾਰਕ ਸਾਂਝ ਅਤੇ ਸ਼ਾਂਤੀ ਬਣੀ ਰਹੇ। ਸਮਾਗਮ ਦੇ ਅੰਤ ਵਿਚ ਡਾ. ਮਨੋਹਰ ਲਾਲ ਨੇ ਆਈਆਂ ਹੋਈਆਂ ਸੰਗਤਾਂ ਅਤੇ ਪ੍ਰਚਾਰਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੂਬੇਦਾਰ ਸੁਦਾਗਰ, ਦਿਲਬਾਗ ਰਾਏ, ਐੱਸਆਈ ਤਰਸੇਮ ਲਾਲ, ਸੁੱਚਾ ਸਿੰਘ, ਹਰਬਿਲਾਸ, ਡਾ. ਹਰਭਜਨ ਸਿੰਘ, ਜਸਵਿੰਦਰ ਬੈਂਸ, ਮਹਿੰਦਰ ਪਾਲ, ਗਿਆਨ ਚੰਦ, ਵਿਜੇ ਕੁਮਾਰ, ਭਜਨ ਲਾਲ, ਓਮ ਪ੍ਰਕਾਸ਼, ਕਰਨ ਕੁਮਾਰ, ਜਨਕ ਰਾਜ ਤੇ ਹੋਰ ਹਾਜ਼ਰ ਸਨ।