ਪੁਲਿਸ ਨੇ ਕੀਤੀ ਗੱਡੀਆਂ ਦੀ ਵਿਸ਼ੇਸ਼ ਚੈਕਿੰਗ
ਰਾਹੋਂ 'ਚ ਪੁਲਿਸ ਨਾਕੇ ਤੇ ਕੀਤੀ ਗੱਡੀਆਂ ਦੀ ਵਿਸ਼ੇਸ਼ ਚੈਕਿੰਗ
Publish Date: Fri, 27 Feb 2026 06:45 PM (IST)
Updated Date: Fri, 27 Feb 2026 06:49 PM (IST)

ਬਲਵਿੰਦਰ ਸਿੰਘ, ਪੰਜਾਬੀ ਜਾਗਰਣ, ਰਾਹੋਂ ‘ਆਪ’ ਸਰਕਾਰ ਵੱਲੋਂ ਪੰਜਾਬ ਦੇ ਵਿਚ ਨਸ਼ਿਆਂ ਨੂੰ ਠੱਲ ਪਾਉਣ ਲਈ ਅਤੇ ਟ੍ਰੈਫਿਕ ਨਿਯਮਾਂ ਨੂੰ ਸੁਚਾਰੂ ਰੂਪ ਨਾਲ ਲਾਗੂ ਕਰਨ ਵਾਸਤੇ ਵਿਸ਼ੇਸ਼ ਮੁਹਿੰਮ ਤਹਿਤ ਐੱਸਐੱਸਪੀ ਤੁਸ਼ਾਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿਚ ਮਾੜੇ ਅਨਸਰਾਂ ਨੂੰ ਕਾਬੂ ਕਰਨ ਅਤੇ ਨਸ਼ੇ ਦੀ ਸਮੱਗਲਿੰਗ ਰੋਕਣ ਲਈ ਅਤੇ ਨਾਜਾਇਜ਼ ਅਸਲਾ ਡਰੱਗ ਮਨੀ ਨੂੰ ਰੋਕਣ ਪਾਉਣ ਲਈ ਰਾਹੋਂ ਜਾਡਲਾ ਟੀ ਪੁਆਇੰਟ ਤੇ ਰਾਹੋਂ ਦੇ ਪੁਲਿਸ ਥਾਣਾ ਮੁਖੀ ਚੌਧਰੀ ਵਰਿੰਦਰ ਕੁਮਾਰ ਅਤੇ ਟ੍ਰੈਫਿਕ ਇੰਚਾਰਜ ਗੁਰਮੇਲ ਸਿੰਘ ਮੀਲੂ ਦੀ ਅਗਵਾਈ ਵਿਚ ਗੱਡੀਆਂ ਦੀ ਵਿਸ਼ੇਸ਼ ਚੈਕਿੰਗ ਕੀਤੀ। ਇਸ ਮੌਕੇ ਪੁਲਿਸ ਥਾਣਾ ਰਾਹੋਂ ਦੇ ਮੁਖੀ ਵਰਿੰਦਰ ਕੁਮਾਰ ਨੇ ਦੱਸਿਆ ਜੋ ਵੀ ਨਸ਼ੇ ਦਾ ਕਾਰੋਬਾਰ ਕਰਦੇ ਹਨ। ਉਨ੍ਹਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਉਨ੍ਹਾਂ ਵ੍ਹੀਕਲ ਚਾਲਕਾਂ ਨੂੰ ਕਿਹਾ ਕਿ ਆਪਣੇ ਵ੍ਹੀਕਲਾਂ ਦੀ ਕਾਗਜ਼ ਪੱਤਰ ਪੂਰੇ ਰੱਖਣ ਅਤੇ ਮੋਟਰਸਾਈਕਲ ਤੇ ਹੈਲਮਟ ਜ਼ਰੂਰ ਪਾ ਕੇ ਰੱਖਣ। ਇਸ ਤਰ੍ਹਾਂ ਗੱਡੀ ਚਾਲਕਾਂ ਨੂੰ ਸੀਟ ਬੈਲਟ ਹੋਰ ਲੁੜੀਂਦੇ ਕਾਗਜ਼ ਪੱਤਰ ਪੂਰੇ ਰੱਖਣ ਲਈ ਕਿਹਾ। ਇਸ ਦੇ ਨਾਲ ਹੀ ਉਨ੍ਹਾਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਗੱਡੀ ਜਾਂ ਮੋਟਰਸਾਈਕਲ ਨਾਲ ਚਲਾਉਣ ਦੇਣ। ਕਿਉਂਕਿ ਬੱਚੇ ਬਹੁਤ ਤੇਜ਼ ਮੋਟਰਸਾਈਕਲ ਗੱਡੀ ਚਲਾਉਂਦੇ ਹਨ। ਇਸ ਨਾਲ ਲਗਾਤਾਰ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਜੇਕਰ ਉਹ ਆਪਣੇ ਨਸ਼ਾ ਛੱਡਣਾ ਚਾਹੁੰਦੇ ਹਨ ਤਾਂ ਪੁਲਿਸ ਉਨ੍ਹਾਂ ਨੂੰ ਨਸ਼ਾ ਛਡਾਊ ਕੇਂਦਰਾਂ ਵਿਚ ਉਨ੍ਹਾਂ ਦਾ ਇਲਾਜ ਕਰਾਉਣ ਵਿਚ ਸਹਿਯੋਗ ਕਰੇਗੀ। ਕਿਉਂਕਿ ਜ਼ਿਲ੍ਹੇ ਵਿਚ ਰੈੱਡਕਰਾਸ ਨਸ਼ਾ ਛਡਾਊ ਕੇਂਦਰ ਹਨ। ਇਸ ਤਰ੍ਹਾਂ ਓਟ ਸੈਂਟਰਾਂ ਤੋਂ ਵੀ ਦਵਾਈ ਲੈ ਕੇ ਉਹ ਇਸ ਨਸ਼ੇ ਦੇ ਜਹਿਰ ਤੋਂ ਬਚ ਸਕਦੇ ਹਨ। ਇਸ ਮੌਕੇ ਅਧੂਰੇ ਕਾਗਜ਼ ਪੱਤਰਾਂ ਵਾਲੇ ਵ੍ਹੀਕਲਾਂ ਦੇ ਚਾਲਾਨ ਵੀ ਕੀਤੇ ਗਏ। ਇਸ ਮੌਕੇ ਪੁਲਿਸ ਥਾਣਾ ਮੁਖੀ ਵਰਿੰਦਰ ਕੁਮਾਰ ਟਰੈਫਿਕ ਇੰਚਾਰਜ ਗੁਰਮੇਲ ਸਿੰਘ ਮੀਲੂ, ਹੈੱਡ ਕਾਂਸਟੇਬਲ ਰਾਮਪਾਲ, ਹੈੱਡ ਕਾਂਸਟੇਬਲ ਸੰਦੀਪ ਕੁਮਾਰ, ਸਮਾਜ ਸੇਵਿਕਾ ਗੁਰਬਖਸ਼ ਕੌਰ ਅਤੇ ਸੰਤੋਖ ਪਾਲ ਸਿੰਘ ਆਦਿ ਹਾਜ਼ਰ ਸਨ।