ਜਨੂੰਨ-ਏ-ਪੰਜਾਬ ਮੁਕਾਬਲਿਆਂ ਐੱਸਐਨ ਕਾਲਜ ਓਵਰਆਲ ਤੀਜੇ ਸਥਾਨ ’ਤੇ
ਜਨੂੰਨ-ਏ-ਪੰਜਾਬ ਮੁਕਾਬਲਿਆਂ ਐੱਸਐਨ ਕਾਲਜ ਉਵਰਆਲ ਤੀਜੇ ਸਥਾਨ 'ਤੇ ਰਿਹਾ
Publish Date: Sat, 07 Mar 2026 06:12 PM (IST)
Updated Date: Sun, 08 Mar 2026 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਤਹਿਤ ਜਨੂੰਨ-ਏ-ਪੰਜਾਬ ਦੋ ਦਿਨਾਂ ਅੰਤਰ ਕਾਲਜ ਮੁਕਾਬਲੇ ਕਰਵਾਏ, ਜਿਨ੍ਹਾਂ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿੰਦਿਆਂ ਆਪਣੇ ਸੱਭਿਆਚਾਰ ਤੇ ਵਿਰਾਸਤ ਨਾਲ ਜੋੜਨਾ ਸੀ। ਇਨ੍ਹਾਂ ਮੁਕਾਬਲਿਆਂ ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਯੂਨੀਵਰਸਿਟੀ ਨਾਲ ਸਬੰਧਤ ਸਾਰੇ ਕਾਲਜਾਂ ਨੂੰ ਇਨ੍ਹਾਂ ਮੁਕਾਬਲਿਆਂ ਲਈ ਸੱਦਾ ਦਿੱਤਾ। ਇਨ੍ਹਾਂ ਮੁਕਾਬਲਿਆਂ ਵਿਚ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਦੀ ਯੋਗ ਅਗਵਾਈ ਹੇਠ ਕਲਾ ਤੇ ਸੱਭਿਆਚਾਰ ਵਿਭਾਗ ਵੱਲੋਂ ਵੱਖ-ਵੱਖ ਆਈਟਮਾਂ ਵਿਚ ਭਾਗ ਲਿਆ। ਕਲਾ ਤੇ ਸੱਭਿਆਚਾਰ ਵਿਭਾਗ ਤੋਂ ਡੀਨ ਡਾ. ਗੁਰਵਿੰਦਰ ਸਿੰਘ ਤੇ ਡਿਪਟੀ ਡੀਨ ਮਨਮੰਤ ਸਿੰਘ ਲਾਇਬ੍ਰੇਰੀਅਨ ਨੇ ਦੱਸਿਆ ਕਿ ਇਨ੍ਹਾਂ ਅੰਤਰ ਕਾਲਜ ਸੱਭਿਆਚਾਰ ਮੁਕਾਬਲਿਆਂ ਵਿਚ 11 ਈਵੈਂਟ ਰੱਖੇ ਗਏ ਸੀ ਅਤੇ ਕਾਲਜ ਵੱਲੋਂ ਸਿਰਫ਼ 6 ਈਵੈਂਟ ਵਿਚ ਹੀ ਭਾਗ ਲਿਆ। ਕਾਲਜ ਦੇ ਵਿਦਿਆਰਥੀਆਂ ਵਿਚੋਂ ਹਰਸ਼ਦੀਪ ਸਿੰਘ ਨੇ 31 ਕਾਲਜਾਂ ਨਾਲ ਮੁਕਾਬਲਾ ਕਰਦਿਆਂ ਪੋਸਟਰ ਮੇਕਿੰਗ ਮੁਕਾਬਲਿਆਂ ਵਿਚੋਂ ਪਹਿਲਾਂ ਸਥਾਨ ਪ੍ਰਾਪਤ ਕਰਕੇ 8 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਤੇ ਟਰਾਫ਼ੀ ਜਿੱਤੀ। ਸ਼ਾਹਿਦ ਅਲੀ ਨੇ 23 ਕਾਲਜਾਂ ਨਾਲ ਮੁਕਾਬਲਾ ਕਰਦਿਆਂ ਲੋਕ ਗੀਤ ਮੁਕਾਬਲਿਆਂ ਵਿਚ ਪਹਿਲਾ ਸਥਾਨ ਪ੍ਰਾਪਤ ਕਰ ਕੇ 11 ਹਜ਼ਾਰ ਦੀ ਨਕਦ ਰਾਸ਼ੀ ਤੇ ਟਰਾਫ਼ੀ ਜਿੱਤੀ। ਸੁਖਮਨਵੀਰ ਨੇ ਕਵਿਤਾ ਮੁਕਾਬਲਿਆਂ ਦੀਆਂ 26 ਟੀਮਾਂ ਵਿਚੋਂ ਤੀਜਾ ਸਥਾਨ ਪ੍ਰਾਪਤ ਕਰਕੇ 2 ਹਜ਼ਾਰ ਦੀ ਨਗਦ ਰਾਸ਼ੀ ਤੇ ਟਰਾਫ਼ੀ ਜਿੱਤੀ। ਕਾਲਜ ਵੱਲੋਂ ਓਵਰਆਲ ਤੀਜਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਪ੍ਰਿੰ. ਤਰਸੇਮ ਸਿੰਘ ਭਿੰਡਰ ਨੇ ਪੰਜਾਬ ਸਰਕਾਰ ਦੇ ਇਨ੍ਹਾਂ ਯਤਨਾਂ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਕਲਚਰ ਡੀਨ ਗੁਰਵਿੰਦਰ ਸਿੰਘ , ਡਿਪਟੀ ਡੀਨ ਮਨਮੰਤ ਸਿੰਘ ਲਾਇਬ੍ਰੇਰੀਅਨ, ਪ੍ਰੋ. ਤਜਿੰਦਰ ਸਿੰਘ ਤੇ ਪਰਮਜੀਤ ਸਿੰਘ ਤੇ ਜੇਤੂ ਵਿਦਿਆਰਥੀ ਹਾਜ਼ਰ ਸਨ।