ਪੁਲਿਸ ਗੱਡੀ ਦੀਆਂ ਲਾਈਟਾਂ ਦੇਖ ਕੇ ਘਬਰਾਇਆ ਤਸਕਰ, ਸੜਕ ਕਿਨਾਰੇ ਸੁੱਟੀ ਹੈਰੋਇਨ; ਪੁਲਿਸ ਨੇ ਪਿੱਛਾ ਕਰਕੇ ਦਬੋਚਿਆ
ਪੁਲਿਸ ਨੇ ਇਕ ਵਿਅਕਤੀ ਨੂੰ 2.48 ਗ੍ਰਾਮ ਹੈਰੋਇੰਨ ਸਮੇਤ ਕਾਬੂ ਕੀਤਾ ਹੈ। ਪੁਲਿਸ਼ ਥਾਣਾ ਰਾਹੋਂ ਦੇ ਐੱਚਸੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਥਾਣਾ ਰਾਹੋਂ ਤੋਂ ਬਿਸਤ ਦੋਆਬ ਨਹਿਰ ਦੇ ਨਾਲ ਨਾਲ ਪਿੰਡ ਕੋਟ ਰਾਂਝਾ, ਛੋਕਰਾਂ, ਸ਼ਹਿਬਾਜ਼ਪੁਰ ਹੈਡ ਹੁੰਦੇ ਹੋਏ ਪਿੰਡ ਸੋਇਤਾ ਵੱਲ ਨੂੰ ਮੁੜ ਕੇ 100 ਮੀਟਰ ਅੱਗੇ ਪੁੱਜੇ ਤਾਂ ਗੱਡੀ ਦੀ ਚਲਦੀਆਂ ਲਾਈਟਾਂ ਵਿਚ ਸਾਹਮਣੇ ਤੋਂ ਇੱਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ।
Publish Date: Sat, 25 Apr 2026 03:39 PM (IST)
Updated Date: Sat, 25 Apr 2026 03:45 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਨੇ ਇਕ ਵਿਅਕਤੀ ਨੂੰ 2.48 ਗ੍ਰਾਮ ਹੈਰੋਇੰਨ ਸਮੇਤ ਕਾਬੂ ਕੀਤਾ ਹੈ। ਪੁਲਿਸ਼ ਥਾਣਾ ਰਾਹੋਂ ਦੇ ਐੱਚਸੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਥਾਣਾ ਰਾਹੋਂ ਤੋਂ ਬਿਸਤ ਦੋਆਬ ਨਹਿਰ ਦੇ ਨਾਲ ਨਾਲ ਪਿੰਡ ਕੋਟ ਰਾਂਝਾ, ਛੋਕਰਾਂ, ਸ਼ਹਿਬਾਜ਼ਪੁਰ ਹੈਡ ਹੁੰਦੇ ਹੋਏ ਪਿੰਡ ਸੋਇਤਾ ਵੱਲ ਨੂੰ ਮੁੜ ਕੇ 100 ਮੀਟਰ ਅੱਗੇ ਪੁੱਜੇ ਤਾਂ ਗੱਡੀ ਦੀ ਚਲਦੀਆਂ ਲਾਈਟਾਂ ਵਿਚ ਸਾਹਮਣੇ ਤੋਂ ਇੱਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ।
]ਜਿਸਨੇ ਆਪਣੇ ਵੱਲ ਆਉਂਦੀ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ, ਘਬਰਾ ਕੇ ਆਪਣੇ ਪਹਿਨੇ ਹੋਏ ਲੋਅਰ ਦੀ ਖੱਬੀ ਜੇਬ ਵਿੱਚੋਂ ਆਪਣੇ ਖੱਬੇ ਹੱਥ ਨਾਲ ਕੋਈ ਸ਼ੱਕੀ ਵਸਤੂ ਕੱਢ ਕੇ ਆਪਣੀ ਖੱਬੀ ਸਾਈਡ ਸੜਕ ਕਿਨਾਰੇ ਘਾਹ ਫੂਸ ਪਰ ਸੁੱਟ ਦਿੱਤੀ ਅਤੇ ਆਪ ਪਿਛਾਹ ਨੂੰ ਮੁੜ ਕੇ ਖਿਸਕਣ ਲੱਗਾ। ਜਿਸ ਨੂੰ ਕਾਬੂ ਕਰਕੇ ਨਾਮ, ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਰੁਪਿੰਦਰ ਸਿੰਘ ਉਰਫ ਪਟਵਾਰੀ ਪੁੱਤਰ ਬਲਵੀਰ ਸਿੰਘ ਵਾਸੀ ਮਜਾਰਾ ਕਲਾਂ ਦੱਸਿਆ। ਰੁਪਿੰਦਰ ਸਿੰਘ ਵੱਲੋਂ ਸੁੱਟੀ ਪਾਰਦਰਸ਼ੀ ਮੋਮੀ ਲਿਫਾਫੀ ਨੂੰ ਚੁੱਕ ਕੇ ਚੈਕ ਕੀਤਾ।ਤਾਂ 2.48 ਗ੍ਰਾਮ ਹੈਰੋਇੰਨ ਬ੍ਰਾਮਦ ਹੋਈ। ਪੁਲਿਸ ਨੇ ਕਥਿਤ ਮੁਲਜ਼ਮ ਦੇ ਖਿਲਾਫ਼ ਐਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।