ਛੋਟਾ ਹਾਥੀ ਪਲਟਿਆ, ਜਾਨੀ ਨੁਕਸਾਨ ਤੋਂ ਬਚਾਅ
ਪਿੰਡ ਸਰਹਾਲ ਮੁੰਡੀ ਨੇੜੇ ਛੋਟਾ ਹਾਥੀ ਪਲਟਿਆ, ਜਾਨੀ ਨੁਕਸਾਨ ਤੋੰ ਬਚਾਅ
Publish Date: Fri, 10 Apr 2026 06:51 PM (IST)
Updated Date: Sat, 11 Apr 2026 04:11 AM (IST)
ਉੱਚੀ ਨੀਵੀੰ ਸੜਕ ਦਾ ਮੋੜ ਦੇ ਰਿਹਾ ਹਾਦਸਿਆੰ ਨੂੰ ਸੱਦਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਮੁਕੰਦਪੁਰ ਫਗਵਾੜਾ ਰੋਡ ਤੇ ਪਿੰਡ ਸਰਹਾਲ ਮੁੰਡੀ ਨੇੜੇ ਪਲਾਸਟਿਕ ਦਾ ਸਾਮਾਨ ਲੈ ਕੇ ਜਾ ਰਿਹਾ ਇਕ ਗੱਡੀ (ਛੋਟਾ ਹਾਥੀ) ਪਲਟ ਗਿਆ ਹੈ। ਇਸ ਹਾਦਸੇ ’ਚ ਵਾਹਨ ਦਾ ਨੁਕਸਾਨ ਹੋਇਆ ਹੈ। ਵਾਹਨ ਚਾਲਕ ਅਤੇ ਸਵਾਰ ਬਾਲ ਬਾਲ ਬਚ ਗਏ ਹਨ। ਵਾਹਨ ਚਾਲਕਾਂ ਨੇ ਦੱਸਿਆ ਕਿ ਮੁਕੰਦਪੁਰ ਫਗਵਾੜਾ ਰੋਡ ਤੇ ਪਿੰਡ ਸਰਹਾਲ ਮੁੰਡੀ ਲਾਗੇ ਬਣਾਈ ਸੜਕ ਉੱਚੀ ਨੀਵੀਂ ਹੋਣ ਕਾਰਨ ਮੋੜ ਤੋਂ ਲੱਥੀ ਗੱਡੀ ਦੁਬਾਰਾ ਸੜਕ ’ਤੇ ਚੜ੍ਹਨ ਤੋਂ ਪਹਿਲਾ ਪਲਟ ਗਈ। ਇਸ ਹਾਦਸੇ ’ਚ ਗੱਡੀ ਵਿਚ ਰੱਖੇ ਸਾਮਾਨ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਇਲਾਕੇ ਦੇ ਲੋਕਾਂ ਨੇ ਸੜਕ ਤੇ ਮੋੜ ਤੇ ਦੋਬਾਰਾ ਪ੍ਰੀਮਿਕਸ ਪਾ ਕੇ ਸੜਕ ਨੂੰ ਇਕ ਸਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਭਵਿੱਖ ਵਿਚ ਹੋਣ ਵਾਲੇ ਹਾਦਸਿਆਂ ਤੋਂ ਬਚਾਅ ਹੋ ਸਕੇ। ਜ਼ਿਕਰਯੋਗ ਹੈ ਕਿ ਬੀਤੇ ਦਿੰਨੀ ਇਸ ਸੜਕ ਤੇ ਇਕ ਮਿੰਨੀ ਬੱਸ ਦਾ ਹਾਦਸਾ ਗ੍ਰਸਤ ਹੋਣ ਕਾਰਨ ਬੱਸ ਵਿਚ ਜਾ ਰਹੀਆਂ ਸਵਾਰੀਆਂ ਨੂੰ ਸੱਟਾਂ ਲਗੀਆਂ ਸਨ। ਇਲਾਕੇ ਦੇ ਲੋਕਾਂ ਨੇ ਇਸ ਤਰ੍ਹਾਂ ਦੇ ਹਾਦਸੇ ਨੂੰ ਰੋਕਣ ਲਈ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਠੋਸ ਕਦਮ ਚੁੱਕਣ ਦੀ ਪੁਰਜੋਰ ਮੰਗ ਵੀ ਕੀਤੀ ਹੈ।