ਅਮਰਜੋਤ ਦਾ ਭੁਲੇਖਾ ਪਾਉੁਂਦੀ ਏ 'ਅਮਨ ਅਮਰਜੋਤ'
ਗਾਇਕਾ ਅਮਰਜੋਤ ਦਾ ਭੁਲੇਖਾ ਪਾਉੁਂਦੀ ਏ 'ਅਮਨ ਅਮਰਜੋਤ'
Publish Date: Thu, 26 Mar 2026 04:58 PM (IST)
Updated Date: Fri, 27 Mar 2026 04:03 AM (IST)

ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ, ਔੜ ਗਾਇਕ ਜੋੜੀ ਅਮਰਜੋਤ-ਚਮਕੀਲਾ ਦਾ ਪੰਜਾਬ ਦੀ ਗਾਇਕੀ ’ਚ ਅਜਿਹਾ ਨਾਂ ਹੈ, ਜਿਸ ਨੇ ਪੂਰੀ ਦੁਨੀਆ ’ਚ ਪੇਂਡੂ ਸੱਭਿਆਚਾਰ ਦੀ ਗੱਲ ਪਹੁੰਚਾਈ ਤੇ ਉਨ੍ਹਾਂ ਦੇ ਇਸ ਦੁਨੀਆ ਤੋਂ ਲੱਗਭਗ 10 ਦਹਾਕੇ ਪਹਿਲਾ ਜਾਣ ਤੋਂ ਬਾਅਦ ਵੀ ਅੱਜ ਤੱਕ ਚਮਕੀਲੇ ਤੇ ਅਮਰਜੋਤ ਦੀ ਤਰਜ਼ ’ਤੇ ਅਨੇਕਾਂ ਕਲਾਕਾਰਾਂ ਨੇ ਗੀਤ ਗਾਏ ਤੇ ਹਿੱਟ ਵੀ ਹੋਏ। ਇਸੇ ਤਰ੍ਹਾਂ ਇਨ੍ਹਾਂ ਦੀ ਗਾਇਕੀ ਦੇ ਨਕਸ਼ੇ ਕਦਮ ’ਤੇ ਚੱਲ ਕੇ ਅਮਰਜੋਤ ਦਾ ਮੁੜੰਗਾ ਪਾਉਣ ਵਾਲੀ ਅਮਨ ਅਮਰਜੋਤ ਨੇ ਦੁਬਾਰਾ ਤੋਂ ਅਮਰਜੋਤ ਯਾਦ ਕਰਵਾ ਦਿੱਤੀ,ਜਦੋਂ ਉਨ੍ਹਾਂ ਨੇ ਚਮਕੀਲੇ ਤੇ ਅਮਰਜੋਤ ਦੀ 38ਵੀਂ ਬਰਸੀ ’ਤੇ ਪ੍ਰਸਿੱਧ ਗਾਇਕਾ ਅਮਰਜੋਤ ਦੇ ਹਿੱਟ ਗੀਤ ਗਾਏ ਤੇ ਆਪਣੇ ਗਾਏ ਹੋਏ ਗੀਤ ‘ਅਮਰਜੋਤ’ ਦਾ ਪੋਸਟਰ ਰਿਲੀਜ਼ ਕੀਤਾ। ਗਾਇਕਾ ਅਮਨ ਅਮਰਜੋਤ ਨੇ ਦੱਸਿਆ ਕਿ ਇਸ ਗੀਤ ਨੇ ਉਨ੍ਹਾਂ ਨੂੰ ਦੁੱਗਰੀ ਮੇਲੇ ’ਚ ਚਮਕੀਲੇ ਤੇ ਅਮਰਜੋਤ ਨੁੰ ਚਾਹੁਣ ਵਾਲਿਆਂ ਨੇ ਬਹੁਤ ਪਿਆਰ ਬਖ਼ਸ਼ਿਆ। ਉਨ੍ਹਾਂ ਦੱਸਿਆ ਕਿ ਇਸ ਗੀਤ ਨੂੰ ਉਨ੍ਹਾਂ ਵੱਲੋਂ ਖੁਦ ਹੀ ਕਲਮਬੰਦ ਕੀਤਾ ਹੈ ਤੇ ਇਸ ਗੀਤ ਦਾ ਮਿਊਜਕ ਪੰਜਾਬ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਸਾਬੀ ਮੁਕੰਦਪੁਰੀਆ ਨੇ ਤਿਆਰ ਕੀਤਾ ਹੈ। ਇਸ ਗੀਤ ਦਾ ਫਿਲਮਾਂਕਣ ਮਿਸਟਰ ਹੰਸ ਵੱਲੋਂ ਨਿਵੇਕਲੇ ਅੰਦਾਜ਼ ਨਾਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਗੀਤ ਨੂੰ ਮਾਰਕੀਟ ’ਚ ਆਰਜੇ ਬੀਟ ਦੇ ਮਾਲਕ ਰਾਮ ਭੋਗਪੁਰੀਆ ਵੱਲੋਂ ਉਤਾਰਿਆ ਗਿਆ ਹੈ ਤੇ ਹੁਣ ਇਹ ਗੀਤ ਸਾਰੀਆਂ ਸ਼ੋਸਲ ਸਾਈਟਾਂ ’ਤੇ ਜੰਗਲ ਦੀ ਅੱਗ ਦੀ ਤਰ੍ਹਾਂ ਅੱਗੇ ਵਧ ਰਿਹਾ ਹੈ।