ਸਿੱਖ ਨੈਸ਼ਨਲ ਕਾਲਜ ਅੰਤਰ ਕਾਲਜ ਯੁਵਕ ਮੇਲੇ ਓਵਰਆਲ ਚੈਂਪੀਅਨ
ਸਿੱਖ ਨੈਸ਼ਨਲ ਕਾਲਜ ਅੰਤਰ ਕਾਲਜ ਯੁਵਕ ਮੇਲੇ 'ਚ ਦਾ ਓਵਰਆਲ ਚੈਂਪੀਅਨ ਰਿਹਾ
Publish Date: Thu, 26 Feb 2026 08:10 PM (IST)
Updated Date: Fri, 27 Feb 2026 04:11 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਸਿੱਖ ਨੈਸ਼ਨਲ ਕਾਲਜ ਬੰਗਾ ਵੱਲੋਂ ਪ੍ਰਿੰਸੀਪਲ ਤਰਸੇਮ ਸਿੰਘ ਭਿੰਡਰ ਦੀ ਅਗਵਾਈ ਹੇਠ ਕਾਲਜ ਕੈਂਪਸ ਵਿਚ ਚੱਲ ਰਹੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਯੂਨਿਟ ਵੱਲੋਂ ਇੱਕ ਦਿਨਾਂ ਯੁਵਕ ਮੇਲਾ ਕਰਵਾਇਆ। ਇਸ ਯੁਵਕ ਮੇਲੇ ਦਾ ਮੁੱਖ ਮਕਸਦ ਵਿਦਿਆਰਥੀਆਂ ਵਿਚ ਨੈਤਿਕ ਕਦਰਾਂ ਕੀਮਤਾਂ ਤੇ ਧਾਰਮਿਕ ਖੇਤਰ ਵਿਚ ਅਗਵਾਈ ਕਰਨਾ ਸੀ। ਤਾਂ ਜੋ ਸਮਾਜ ਨੂੰ ਤੰਦਰੁਸਤ ਕਦਰਾਂ ਕੀਮਤਾਂ ਦੇ ਹਾਣੀ ਬਣਾਇਆ ਜਾ ਸਕੇ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਇਨ੍ਹਾਂ ਯਤਨਾਂ ਸਦਕਾ ਸਲਾਨਾ ਯੁਵਕ ਮੇਲਾ ਜ਼ੋਨ ਰੋਪੜ-ਨਵਾਂਸ਼ਹਿਰ ਦੇ ਕਾਲਜਾਂ ਨੂੰ ਇਸ ਯੁਵਕ ਮੇਲੇ ਵਿਚ ਹਿੱਸਾ ਲੈਣ ਲਈ ਸੱਦਾ ਦਿੱਤਾ। ਸਰਕਲ ਦੇ ਪ੍ਰਧਾਨ ਪ੍ਰੋ. ਤਜਿੰਦਰ ਸਿੰਘ, ਮਨਮੰਤ ਸਿੰਘ ਲਾਇਬ੍ਰੇਰੀਅਨ ਨੇ ਦੱਸਿਆ ਕਿ ਇਸ ਯੁਵਕ ਮੇਲੇ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਹੀ ਨਹੀਂ ਲਿਆ ਸਗੋਂ ਓਵਰਆਲ ਚੈਂਪੀਅਨ ਵੀ ਬਣਿਆ। ਕਾਲਜ ਕੈਂਪਸ ਤੋਂ ਗੁਰਬਾਣੀ ਕੰਠ, ਕਵਿਤਾ, ਭਾਸ਼ਣ, ਪੋਸਟਰ ਮੇਕਿੰਗ, ਦਸਤਾਰ ਮੁਕਾਬਲੇ, ਦੁਮਾਲੇ ਮੁਕਾਬਲੇ ਕੁਇਜ਼ ਤੇ ਕੈਲੀਗ੍ਰਾਫੀ ਮੁਕਾਬਲਿਆਂ ਵਿਚ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚੋਂ ਭਾਸ਼ਣ ਵਿੱਚੋਂ ਗੁਰਦੀਪ ਸਿੰਘ ਨੇ ਪਹਿਲਾ, ਕਵਿਤਾ ਵਿਚ ਸੁਖਮਨਵੀਰ ਸਿੰਘ ਨੇ ਪਹਿਲਾ, ਗੁਰਬਾਣੀ ਕੰਠ ’ਚ ਅਮਨਪ੍ਰੀਤ ਸਿੰਘ ਨੇ ਪਹਿਲਾ, ਦਸਤਾਰ ਮੁਕਾਬਲੇ ਵਿਚ ਹਰਸ਼ਦੀਪ ਸਿੰਘ ਨੇ ਪਹਿਲਾ ਸਥਾਨ ਤੇ ਕੈਲੀਗ੍ਰਾਫੀ ਵਿਚ ਇੰਦਰਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ। ਇਸ ਯੁਵਕ ਮੇਲੇ ਵਿੱਚ ਸਿੱਖ ਨੈਸ਼ਨਲ ਕਾਲਜ ਨੇ ਓਵਰਆਲ ਚੈਂਪੀਅਨ ਬਣ ਕੇ 2026 ਦੀ ਰਨਿੰਗ ਟਰਾਫੀ ਨੂੰ ਆਪਣੇ ਨਾਂ ਕਰਵਾਈ। ਇਸ ਮੌਕੇ ਸਰਕਲ ਦੇ ਵਲੰਟੀਅਰ ਜਸਮੀਨ ਕੌਰ, ਗੁਰਪ੍ਰੀਤ ਸਿੰਘ, ਪ੍ਰਭਜੀਤ ਸਿੰਘ, ਅਮਰਪ੍ਰੀਤ ਸਿੰਘ, ਸਮਰੱਥ ਸਿੰਘ, ਹਰਸ਼ਦੀਪ ਸਿੰਘ, ਕੀਰਤਪ੍ਰੀਤ ਕੌਰ ਤੇ ਗੁਰਪ੍ਰੀਤ ਕੌਰ ਨੂੰ ਪ੍ਰਿੰਸੀਪਲ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬਲਜਿੰਦਰ ਸਿੰਘ, ਪਰਮਜੀਤ ਸਿੰਘ ਸਮੇਤ ਸਟਾਫ਼ ਮੈਂਬਰਾਨ ਹਾਜ਼ਰ ਸਨ।