ਸਿੱਧ ਬਾਬਾ ਬਾਲਕ ਨਾਥ ਦੀ ਤਾਰਨਹਾਰੀ ਚੌਂਕੀ ਅੱਜ
ਸਿੱਧ ਬਾਬਾ ਬਾਲਕ ਨਾਥ ਦੀ ਤਾਰਨਹਾਰੀ ਚੌਂਕੀ ਅੱਜ
Publish Date: Thu, 19 Feb 2026 04:37 PM (IST)
Updated Date: Fri, 20 Feb 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ ਸਰਵ ਸਾਂਝਾ ਦਰਬਾਰ ਸਿੱਧ ਸ਼ਕਤੀ ਸ਼੍ਰੀ ਬਾਬਾ ਬਾਲਕ ਨਾਥ, ਬੀਬੀ ਸੱਤਿਆ ਦੇਵੀ ਸਤਸੰਗ ਭਵਨ ਬੰਗਾ, ਮਾਤਾ ਰਾਣੀ, ਬ੍ਰਹਮਲੀਨ ਸੱਤਿਆ ਦੇਵੀ ਦੇ ਅਸ਼ੀਰਵਾਦ ਨਾਲ ਨੂਰਾਨੀ ਸੰਸਥਾ ਬੰਗਾ ਵੱਲੋਂ ਸਮੂਹ ਨਗਰ ਨਿਵਾਸੀਆਂ ਦੀ ਚੜ੍ਹਦੀ ਕਲਾ ਅਤੇ ਤੰਦਰੁਸਤੀ ਲਈ ਸਿੱਧ ਬਾਬਾ ਬਾਲਕ ਨਾਥ ਦੀ ਵਿਸ਼ਾਲ ਤਾਰਨਹਾਰੀ ਧਮਾਕਾ ਚੌਂਕੀ ਕਰਵਾਈ ਜਾਵੇਗੀ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਚੌਂਕੀ 20 ਫਰਵਰੀ ਦਿਨ ਸ਼ੁੱਕਰਵਾਰ ਨੂੰ ਦੁਪਹਿਰ 2 ਵਜੇ ਤੋਂ ਆਰਜੀ ਰਿਜੋਰਟ ਮੁਕੰਦਪੁਰ ਰੋਡ ਬੰਗਾ ਵਿਖੇ ਹੋਵੇਗੀ। ਉਨ੍ਹਾਂ ਦੱਸਿਆ ਸਰਬ ਸਾਂਝਾ ਦਰਬਾਰ ਰੇਲਵੇ ਰੋਡ ਬੰਗਾ ਤੋਂ ਵਿਸ਼ਾਲ ਰੱਥ ਯਾਤਰਾ ਦੁਪਹਿਰ 1 ਵਜੇ ਕੱਢੀ ਜਾਵੇਗੀ। ਜੋ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਆਰਜੀ ਰਿਜੋਰਟ ਪੁੱਜੇਗੀ। ਚੌਂਕੀ ਦੌਰਾਨ ਰੰਗੜ ਬਾਦਸ਼ਾਹ ਆਪਣੇ ਪ੍ਰਵਚਨਾਂ ਨਾਲ ਸ਼ਰਧਾਲੂਆਂ ਨੂੰ ਨਿਹਾਲ ਕਰਨਗੇ। ਗਾਇਕ ਪਿਰਤੀ ਸੀਲੋਂ ਅਤੇ ਕੁਲਵਿੰਦਰ ਕਿੰਦਾ ਬਾਬਾ ਜੀ ਦਾ ਗੁਣਗਾਨ ਕਰਨਗੇ।।ਵਿਸ਼ਾਲ ਤਾਰਨਹਾਰੀ ਚੌਂਕੀ ਦਾ ਪੁਲਿਸ ਥਾਣਾ ਸਿਟੀ ਬੰਗਾ ਦੇ ਐੱਸਐੱਚਓ ਸਤਨਾਮ ਸਿੰਘ ਅਤੇ ਪ੍ਰਬੰਧਕਾਂ ਵੱਲੋਂ ਕਾਰਡ ਜਾਰੀ ਕੀਤਾ ਗਿਆ। ਇਸ ਮੌਕੇ ਕਮਲ ਚੋਪੜਾ, ਇੰਦਰਜੀਤ ਸਿੰਘ ਮਾਨ, ਬੂਟਾ ਅਟਵਾਲ, ਹਿੰਮਤ ਚੋਪੜਾ, ਪਵਨ ਛਿੱਬਾ ਤੇ ਹੋਰ ਹਾਜ਼ਰ ਸਨ।