ਸੰਗਤਾਂ ’ਚ ਭਾਰੀ ਉਤਸ਼ਾਹ: ਸ਼੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਦਾ ਕਾਠਗੜ੍ਹ ਪਹੁੰਚਣ ’ਤੇ ਜੈਕਾਰਿਆਂ ਦੀ ਗੂੰਜ ’ਚ ਹੋਇਆ ਭਰਵਾਂ ਸਵਾਗਤ
ਸ਼੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੋਸਾਇਟੀ ਬਟਾਲਾ ਵੱਲੋਂ ਵਿਸ਼ਵ ਸ਼ਾਂਤੀ, ਆਪਸੀ ਭਾਈਚਾਰੇ ਅਤੇ ਸਰਬੱਤ ਦੇ ਭਲੇ ਲਈ ਕਦਮ-ਕਦਮ ਨਾਮ ਸਿਮਰਨ ਵਾਲੀ 32ਵੀਂ ਮਹਾਨ ਪੈਦਲ ਯਾਤਰਾ ਡੇਰਾ ਬਾਬਾ ਨਾਨਕ ਤੋਂ ਸ੍ਰੀ ਹੇਮਕੁੰਟ ਸਾਹਿਬ ਤੱਕ ਬੜੀ ਹੀ ਸ਼ਰਧਾ ਭਾਵਨਾ ਨਾਲ ਜਾ ਰਹੀ ਹੈ। ਇਹ 35 ਦਿਨਾਂ ਦੀ ਪੈਦਲ ਯਾਤਰਾ 6 ਜੁਲਾਈ 2026 ਤੱਕ ਸੰਪੰਨ ਹੋਵੇਗੀ।
Publish Date: Thu, 11 Jun 2026 03:47 PM (IST)
Updated Date: Thu, 11 Jun 2026 04:01 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕਾਠਗੜ੍ਹ : ਸ਼੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੋਸਾਇਟੀ ਬਟਾਲਾ ਵੱਲੋਂ ਵਿਸ਼ਵ ਸ਼ਾਂਤੀ, ਆਪਸੀ ਭਾਈਚਾਰੇ ਅਤੇ ਸਰਬੱਤ ਦੇ ਭਲੇ ਲਈ ਕਦਮ-ਕਦਮ ਨਾਮ ਸਿਮਰਨ ਵਾਲੀ 32ਵੀਂ ਮਹਾਨ ਪੈਦਲ ਯਾਤਰਾ ਡੇਰਾ ਬਾਬਾ ਨਾਨਕ ਤੋਂ ਸ੍ਰੀ ਹੇਮਕੁੰਟ ਸਾਹਿਬ ਤੱਕ ਬੜੀ ਹੀ ਸ਼ਰਧਾ ਭਾਵਨਾ ਨਾਲ ਜਾ ਰਹੀ ਹੈ। ਇਹ 35 ਦਿਨਾਂ ਦੀ ਪੈਦਲ ਯਾਤਰਾ 6 ਜੁਲਾਈ 2026 ਤੱਕ ਸੰਪੰਨ ਹੋਵੇਗੀ।
ਇਸ ਮਹਾਨ ਪੈਦਲ ਯਾਤਰਾ ਦੇ ਕਾਠਗੜ੍ਹ ਮੋੜ ਵਿਖੇ ਪਹੁੰਚਣ ਤੇ ਜਤਿੰਦਰ ਪਾਲ ਸਿੰਘ ਕਲੇਰ ਅਤੇ ਸਮੂਹ ਪਰਿਵਾਰਿਕ ਮੈਂਬਰਾਂ ਵੱਲੋਂ ਭਰਵਾਂ ਸਵਾਗਤ ਕੀਤਾ। ਇਸ ਮੌਕੇ ਸੁਰਿੰਦਰ ਸਿੰਘ ਕਲੇਰ, ਦਲਵਿੰਦਰ ਸਿੰਘ ਕਲੇਰ, ਸੁੱਖਮਨ ਸਿੰਘ ਕਲੇਰ, ਹਰ ਸਿਮਰਨਜੋਤ ਸਿੰਘ ਕਲੇਰ, ਮਨੀਸ਼ ਕੁਮਾਰ, ਨਵੀਨ ਕੁਮਾਰ ਅਤੇ ਹਰਜੋਤ ਸਿੰਘ ਕਲੇਰ ਸਮੇਤ ਹੋਰ ਵੀ ਕਈ ਪਰਿਵਾਰਿਕ ਮੈਂਬਰ ਹਾਜ਼ਰ ਸਨ। ਸਵਾਗਤੀ ਸਮਾਗਮ ਦੌਰਾਨ ਘੁੰਮਣ ਮੋਟਰ ਪਾਰਟਸ ਕਾਠਗੜ੍ਹ ਮੋੜ ਦੇ ਮਾਲਕ ਜਸਵੀਰ ਸਿੰਘ ਘੁੰਮਣ, ਗੁਰਦੀਪ ਸਿੰਘ ਕਟਾਰੀਆ ਵੱਲੋਂ ਆਪਣਾ ਵੱਡਮੁੱਲਾ ਯੋਗਦਾਨ ਪਾਇਆ।
ਯਾਤਰਾ ਦੇ ਸਵਾਗਤ ਦੌਰਾਨ ਆਈਆਂ ਹੋਈਆਂ ਸੰਗਤਾਂ ਲਈ ਅਟੁੱਟ ਲੰਗਰ ਵਰਤਾਏ ਗਏ। ਇਹ 32ਵੀਂ ਪੈਦਲ ਯਾਤਰਾ ਡਾ. ਗੁਰਦੇਵ ਸਿੰਘ ਧਾਰੋਵਾਲੀ ਵਾਲਿਆਂ ਦੀ ਯੋਗ ਦੇਖ-ਰੇਖ ਹੇਠ ਮਰਯਾਦਾ ਸਹਿਤ ਚੱਲ ਰਹੀ ਹੈ। ਇਸ ਪੈਦਲ ਯਾਤਰਾ ਵਿਚ ਬਾਬਾ ਮੋਹਨ ਸਿੰਘ, ਬਲਜਿੰਦਰ ਸਿੰਘ, ਮਨਜੀਤ ਸਿੰਘ, ਜੋਬਨ, ਵਿਕਰਮਜੀਤ ਸਿੰਘ, ਹਜ਼ਾਰਾ ਸਿੰਘ, ਹਰਪ੍ਰੀਤ ਸਿੰਘ, ਜਤਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਸਨ।।ਯਾਤਰਾ ਦੇ ਜਥੇਦਾਰਾਂ ਵੱਲੋਂ ਨਿਸ਼ਕਾਮ ਸੇਵਾਵਾਂ ਬਦਲੇ ਕਲੇਰ ਪਰਿਵਾਰ ਦੇ ਮੈਂਬਰਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ।