ਰਾਹੋਂ-ਮਾਛੀਵਾੜਾ ਰੋਡ ਨਾ ਬਣਨ ਕਰ ਕੇ ਕੀਤਾ ਰੋਸ ਪ੍ਰਦਰਸ਼ਨ
ਰਾਹੋਂ-ਮਾਛੀਵਾੜਾ ਰੋਡ ਨਾ ਬਣਨ ਕਰਕੇ ਦੁਕਾਨਦਾਰਾਂ ਤੇ ਰਾਹਗੀਰਾਂ ਵੱਲੋਂ ਰੋਸ ਪ੍ਰਦਰਸ਼ਨ
Publish Date: Fri, 10 Apr 2026 06:46 PM (IST)
Updated Date: Sat, 11 Apr 2026 04:09 AM (IST)

ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ ਪਿਛਲੇ ਲੰਬੇ ਸਮੇਂ ਤੋਂ ਰਾਹੋਂ ਤੋਂ ਮਾਛੀਵਾੜਾ ਰੋਡ ਪੁੱਟਿਆ ਹੋਇਆ ਹੈ। ਜਿਸ ਨੂੰ ਦੁਬਾਰਾ ਬਣਾਇਆ ਨਹੀਂ ਜਾ ਰਿਹਾ। ਜਿਸ ਤੋਂ ਪ੍ਰੇਸ਼ਾਨ ਹੋ ਕੇ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਰੋਡ ਤੇ ਖੜ੍ਹੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਪਿਛਲੇ ਇਕ ਮਹੀਨੇ ਤੋਂ ਉਪਰ ਦਾ ਸਮਾਂ ਬੀਤ ਚੁੱਕਾ ਹੈ ਕਿ ਫਿਲੌਰ ਚੌਂਕ ਰਾਹੋਂ ਤੋਂ ਮਾਛੀਵਾੜਾ ਰੋਡ ਪੁੱਟ ਦਿੱਤੀ ਹੈ।ਪਰੰਤੂ ਇਸ ਨੂੰ ਦੁਬਾਰਾ ਨਹੀਂ ਬਣਾਇਆ ਗਿਆ। ਜਿਸ ਨੂੰ ਲੈ ਕੇ ਜਿੱਥੇ ਇਸ ਸੜਕ ਉਪਰ ਸਥਿਤ ਦੁਕਾਨਦਾਰ ਉੱਡ ਰਹੀ ਧੂੜ-ਮਿੱਟੀ ਤੋਂ ਦੁਖੀ ਹਨ, ਉਥੇ ਇਸ ਸੜਕ ਉਪਰੋਂ ਲੰਘਣ ਵਾਲੇ ਰਾਹਗੀਰਾਂ ਨੂੰ ਵੀ ਮੁਸ਼ਕਿਲਾਂ ਆ ਰਹੀ ਹੈ। ਸਾਬਕਾ ਪ੍ਰਧਾਨ ਹੇਮੰਤ ਰਣਦੇਵ ਬੌਬੀ ਅਤੇ ਚੇਅਰਮੈਨ ਸਰਬਜੀਤ ਸਿੰਘ ਕਾਲਾ ਨੇ ਕਿਹਾ ਕਿ ਸੜਕ ਦੀ ਖਸਤਾ ਹਾਲਤ ਅਤੇ ਪੁੱਟੇ ਹੋਣ ਕਾਰਨ ਧੂੜ-ਮਿੱਟੀ ਅਤੇ ਵੱਟੇ ਵੱਜਣ ਕਾਰਨ ਜਿੱਥੇ ਦੁਕਾਨਦਾਰਾਂ ਦਾ ਮਾਲੀ ਨੁਕਸਾਨ ਹੋ ਰਿਹਾ ਹੈ, ਉਥੇ ਨਾਲ ਹੀ ਦੁਕਾਨਦਾਰਾਂ ਦਾ ਕੰਮ ਵੀ ਬਿਲਕੁਲ ਠੱਪ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸੜਕ ਤੇ ਵੱਡੇ-ਵੱਡੇ ਟੋਏ ਹੋਣ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ। ਕ੍ਰਿਸ਼ਨ ਚੱਢਾ ਤੇ ਪਰਤੀਕ ਸਿੰਘ ਬਾਜਵਾ ਨੇ ਕਿਹਾ ਕਿ ਜੋ ਸੜਕ ਪਿੱਛੇ ਬਣਾਈ ਵੀ ਗਈ ਹੈ ਉਸ ਉੱਪਰ ਵੀ ਟੋਏ ਪੈ ਚੁੱਕੇ ਹਨ।।ਦੁਕਾਨਦਾਰਾਂ ਤੇ ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਨੂੰ ਵਧੀਆ ਅਤੇ ਮਜ਼ਬੂਤ ਤਰੀਕੇ ਨਾਲ ਜਲਦ ਤੋਂ ਜਲਦ ਬਣਾਇਆ ਜਾਵੇ। ਇਸ ਮੌਕੇ ਸ਼ਾਮ ਲਾਲ ਜਾਂਗੜਾ, ਜਸਵੀਰ ਸਿੰਘ ਜੱਸਾ, ਲਖਵੀਰ ਸਿੰਘ, ਰਾਜ ਕੁਮਾਰ ਜਾਂਗੜਾ, ਗੁਰਜੀਤ ਸਿੰਘ, ਕਮਲ ਜਾਂਗੜਾ, ਸੰਜੀਵ ਕੁਮਾਰ, ਮਨਜੀਤ ਸਿੰਘ, ਸਰਾਜ਼ਦੀਨ, ਬਲਵੀਰ ਸਿੰਘ ਡੁਲਕੂ, ਬਲਦੇਵ ਸਿੰਘ ਫ਼ੌਜੀ, ਅਜੇ ਜਾਂਗੜਾ, ਗੋਪੀ ਪੰਜਾਬ ਸੀਡ ਸਟੋਰ, ਮਹਾਦੇਵ, ਬੱਬੂ ਤੇ ਹੋਰ ਹਾਜ਼ਰ ਸਨ।