ਬੇਤਾਜ ਸੰਤ ਸ਼ਹਿਨਸ਼ਾਹ ਜੀ ਦੀ 22ਵੀਂ ਬਰਸੀ 'ਤੇ ਸ਼ੋਭਾ ਯਾਤਰਾ ਸਜਾਈ
ਬੇਤਾਜ ਸੰਤ ਸ਼ਹਿਨਸ਼ਾਹ ਜੀ ਦੀ 22ਵੀਂ ਬਰਸੀ 'ਤੇ ਸ਼ੋਭਾ ਯਾਤਰਾ ਸਜਾਈ
Publish Date: Sat, 10 Jan 2026 05:49 PM (IST)
Updated Date: Sun, 11 Jan 2026 04:06 AM (IST)

ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਨਵਾਂਸ਼ਹਿਰ ਬੇਤਾਜ ਸੰਤ ਸ਼ਹਿਨਸ਼ਾਹ ਮਹਾਰਾਜ ਦੀ ਕੁਟੀਆ ਮੁਕੰਦਪੁਰ ਵਿਖੇ 22ਵੀਂ ਬਰਸੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਂਦੇ ਹੋਏ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਇਸ ਮੌਕੇ ਧਾਰਮਿਕ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਸਮੂਹ ਪ੍ਰਬੰਧਕਾਂ ਅਤੇ ਸ਼ਰਧਾਲੂਆਂ/ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਇਹ ਸ਼ੋਭਾ ਯਾਤਰਾ ਸੰਤ ਸ਼ਹਿਨਸ਼ਾਹ ਕੁੱਟੀਆ ਤੋਂ ਆਰੰਭ ਹੋਈ, ਜੋ ਕਿ ਪਿੰਡ ਦੀ ਪਰਿਕਰਮਾ ਕਰਨ ਉਪਰੰਤ ਸ਼ਾਮ ਨੂੰ ਸਮਾਪਤੀ ਕੁੱਟੀਆ ਵਿਖੇ ਹੋਵੇਗੀ। ਇਸ ਮੌਕੇ ਸ਼ੋਭਾ ਯਾਤਰਾ ਦਾ ਵੱਖ-ਵੱਖ ਥਾਵਾਂ ਤੇ ਭਰਵਾਂ ਸਵਾਗਤ ਕਰਦਿਆਂ ਵੱਖ ਵੱਖ ਤਰ੍ਹਾਂ ਦੇ ਲੰਗਰ ਅਤੁੱਟ ਵਰਤਾਏ ਗਏ। ਪ੍ਰਬੰਧਕਾਂ ਨੇ ਦੱਸਿਆ ਕਿ 11 ਜਨਵਰੀ ਨੂੰ ਸ੍ਰੀ ਆਖੰਡ ਪਾਠ ਦੇ ਭੋਗ ਪਾਏ ਜਾਣਗੇ ਅਤੇ ਸ਼੍ਰੀ ਰਾਮਾਇਣ ਮਹਾਂਪੁਰਾਣ ਦੇ ਪਾਠ ਦੇ ਭੋਗ ਵੀ ਪਾਏ ਜਾਣਗੇ। ਇਸ ਉਪਰੰਤ ਹਵਨ ਯੱਗ ਕੀਤਾ ਜਾਵੇਗਾ। ਇਸ ਮੌਕੇ ਗਾਇਕਾ ਕੌਰ ਸਿਸਟਰਜ਼ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੀਆਂ। ਇਸ ਮੌਕੇ ਦੂਰ ਦੁਰਾਡੇ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਆਏ ਸਾਧੂ ਸੰਤਾਂ ਨੂੰ ਭੋਜਨ ਛਕਾ ਕੇ ਫਲਾਂ ਅਤੇ ਪੂਜਾ ਸਮੱਗਰੀ ਦਿੱਤੀ ਜਾਵੇਗੀ। ਉਪਰੰਤ ਸਾਰਾ ਦਿਨ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਡਾ. ਅਸ਼ੋਕ ਚੌਧਰੀ, ਸੁਭਾਸ਼ ਸੈਹਲੀ, ਮੁਖਤਿਆਰ ਮਿੰਟਾ, ਕੁਲਵਿੰਦਰ ਪਿੰਦਾ, ਪ੍ਰਦੀਪ ਭਨੋਟ, ਕੁਲਦੀਪ ਕੁਮਾਰ, ਭਜਨ ਸਿੰਘ, ਰਾਜੀਵ ਘਈ, ਕੁੰਦਨ ਸਿੰਘ, ਜਗਦੀਸ਼ ਰਾਮ, ਅਤੇ ਹੋਰ ਸੰਗਤਾਂ ਹਾਜ਼ਰ ਸਨ।