ਸ਼ਿਵਾਜੀ ਮਰਾਠਾ ਦਾ ਜਨਮ ਦਿਨ ਮਨਾਇਆ
ਰਾਜਾ ਸਾਹਿਬ ਸਕੂਲ ਝਿੰਗੜਾਂ ਵਿਖੇ ਸ਼ਿਵਾਜੀ ਮਰਾਠਾ ਦਾ ਜਨਮ ਦਿਨ ਮਨਾਇਆ
Publish Date: Fri, 20 Feb 2026 08:06 PM (IST)
Updated Date: Sat, 21 Feb 2026 04:13 AM (IST)
ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ, ਔੜ ਰਾਜਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਿੰਗੜਾ ਵਿਖੇ ਛੱਤਰਪਤੀ ਸ਼ਿਵਾਜੀ ਮਹਾਰਾਜ ਜੀ ਦੀ ਜਯੰਤੀ ਬਹੁਤ ਹੀ ਸ਼ਰਧਾ ਤੇ ਧੂਮਧਾਮ ਨਾਲ ਮਨਾਈ। ਪ੍ਰਿੰਸੀਪਲ ਤਰਜੀਵਨ ਸਿੰਘ ਗਰਚਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਛਤਰਪਤੀ ਸ਼ਿਵਾ ਦੀ ਮਹਾਰਾਜ ਭਾਰਤ ਦੇ ਮਹਾਨ ਵੀਰ ਅਤੇ ਆਦਰਸ਼ ਸ਼ਾਸਕ ਸਨ। ਉਨ੍ਹਾਂ ਨੇ ਹਿੰਮਤ, ਬੁੱਧੀਮਾਨ ਅਤੇ ਨਿਆ ਨਾਲ ਰਾਜ ਕੀਤਾ।।ਸਕੂਲ ਅਧਿਆਪਕਾ ਨਰਿੰਦਰ ਕੌਰ ਨੇ ਬੱਚਿਆਂ ਨੂੰ ਦੱਸਿਆ ਕਿ ਸ਼ਿਵਾ ਜੀ ਮਰਾਠਾ ਸੱਚੇ ਦੇਸ਼ ਭਗਤ ਸਨ। ਉਨ੍ਹਾਂ ਕਿਹਾ ਕਿ ਸ਼ਿਵਾਜੀ ਮਰਾਠਾ ਗਰੀਬਾਂ ਦੇ ਸੱਚੇ ਹਮਦਰਦ ਸਨ ਅਤੇ ਬੇਸਹਾਰਿਆਂ ਦੀ ਰੱਖਿਆ ਕਰਨਾ ਉਹ ਆਪਣਾ ਫਰਜ਼ ਸਮਝਦੇ ਸਨ। ਉਹ ਸੱਚੇ ਦੇਸ਼ ਭਗਤ ਸਨ ਅਤੇ ਆਪਣੀ ਮਾਤ ਭੂਮੀ ਦੀ ਆਜ਼ਾਦੀ ਲਈ ਸੰਘਰਸ਼ੀਲ ਰਹੇ। ਵਿਦਿਆਰਥੀ ਗੁਰਲੀਨ ਕੌਰ, ਰੋਬਿਨ ਸਿੰਘ, ਜਸ਼ਨ ਕੌਰ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਬਹਾਦਰੀ, ਨੇਤਰਤਵ ਅਤੇ ਉੱਚੇ ਚਰਿੱਤਰ ਕਰਕੇ ਲੋਕ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ ਤੇ ਉਨ੍ਹਾਂ ਦਾ ਪੂਰਾ ਸਨਮਾਨ ਕਰਦੇ ਹਨ। ਇਸ ਮੌਕੇ ਨਰਿੰਦਰਪਾਲ ਸਿੰਘ, ਹਰਦੀਪ ਕੌਰ, ਜਸਵਿੰਦਰ ਕੌਰ, ਸੀਮਾ ਰਾਣੀ, ਅਮਰਜੀਤ ਕੌਰ, ਬਲਵੀਰ, ਅਜੇ ਸ਼ਰਮਾ ਅਤੇ ਪੂਰਾ ਸਟਾਫ ਸ਼ਾਮਲ ਸੀ।