ਕੇਸੀ ਕਾਲਜ ਆਫ਼ ਫਾਰਮੇਸੀ ਵਿਖੇ ਡਿਜ਼ਾਈਨਿੰਗ ਲਿਪਿਡ ਨੈਨੋ ਕੈਰੀਅਰ 'ਤੇ ਸੈਮੀਨਾਰ ਕਰਵਾਇਆ
ਕੇਸੀ ਕਾਲਜ ਆਫ਼ ਫਾਰਮੇਸੀ ਵਿਖੇ ਡਿਜ਼ਾਈਨਿੰਗ ਲਿਪਿਡ ਨੈਨੋ ਕੈਰੀਅਰ 'ਤੇ ਸੈਮੀਨਾਰ ਕਰਵਾਇਆ
Publish Date: Thu, 05 Feb 2026 04:19 PM (IST)
Updated Date: Thu, 05 Feb 2026 04:23 PM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਕੇਸੀ ਕਾਲਜ ਆਫ਼ ਫਾਰਮੇਸੀ ਨੇ ਕੈਂਪਸ ਡਾਇਰੈਕਟਰ ਅਤੇ ਕਾਲਜ ਇੰਚਾਰਜ ਡਾ. ਅਵਤਾਰ ਚੰਦ ਰਾਣਾ ਦੀ ਦੇਖ-ਰੇਖ ਵਿਚ ਡਿਜਾਇਨਿੰਗ ਲਿਪਿਡ ਨੈਨੋ ਕੈਰੀਅਰ ਵਿਸ਼ੇ ਤੇ ਸੈਮੀਨਾਰ ਕਰਵਾਇਆ। ਜਿਸ ਦੌਰਾਨ ਮੁੱਖ ਬੁਲਾਰੇ ਡਾ. ਰਾਜਨ ਸਵਾਮੀ ਚਿਤਕਾਰਾ ਯੂਨੀਵਰਸਿਟੀ ਦੇ ਫਾਰਮੇਸੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਰਹੇ। ਉਨ੍ਹਾਂ ਡਿਜਾਇਨਿੰਗ ਲਿਪਿਡ ਨੈਨੋ ਕੈਰੀਅਰ ਦੀ ਭੂਮਿਕਾ ਅਤੇ ਮੈਡੀਕਲ ਖੇਤਰ ਵਿਚ ਉਨ੍ਹਾਂ ਦੇ ਯੋਗਦਾਨ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ। ਡਾ. ਅਵਤਾਰ ਚੰਦ ਨੇ ਡਿਜਾਇਨਿੰਗ ਲਿਪਿਡ ਨੈਨੋਕੈਰੀਅਰ ਦੀ ਵਧਦੀ ਮਹੱਤਤਾ ਤੇ ਜ਼ੋਰ ਦਿੰਦੇ ਹੋਏ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਉਨ੍ਹਾਂ ਦੀ ਵਰਤੋਂ, ਦਵਾਈ ਵਿਚ ਕ੍ਰਾਂਤੀ ਲਿਆਉਣ ਦੀ ਸੰਭਾਵਨਾ ਰੱਖਦੀ ਹੈ। ਕਿਉਂਕਿ ਉਹ ਘੱਟੋ-ਘੱਟ ਮਾੜੇ ਪ੍ਰਭਾਵਾਂ ਦੇ ਨਾਲ ਪ੍ਰਭਾਵਸ਼ਾਲੀ ਡਰੱਗ ਡਿਲਿਵਰੀ ਸਿਸਟਮ ਬਣਾਉਂਦੇ ਹਨ। ਡਾ. ਅਵਤਾਰ ਨੇ ਸਮਝਾਇਆ ਕਿ ਲਿਪਿਡ ਨੈਨੋਕੈਰੀਅਰ ਭਵਿੱਖ ਵਿਚ ਮੈਡੀਕਲ ਖੇਤਰ ਵਿਚ ਹੋਰ ਵੀ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ, ਖਾਸ ਕਰਕੇ ਕੈਂਸਰ ਵਰਗੀਆਂ ਜਾਨ ਲੇਵਾ ਬਿਮਾਰੀਆਂ ਦੇ ਇਲਾਜ ਵਿਚ।। ਡਾ. ਰਾਜਨ ਸਵਾਮੀ ਨੇ ਦੱਸਿਆ ਕਿ ਲਿਪਿਡ ਨੈਨੋਕੈਰੀਅਰ ਖਾਸ ਤੌਰ ਤੇ ਦਵਾਈਆਂ ਦੀ ਘੁਲਣਸ਼ੀਲਤਾ, ਸਥਿਰਤਾ ਅਤੇ ਨਿਸ਼ਾਨਾ ਡਿਲੀਵਰੀ ਨੂੰ ਬਿਹਤਰ ਬਣਾਉਣ ਲਈ ਤਿਆਰ ਕੀਤੇ ਗਏ ਹਨ। ਲਿਪਿਡ ਨੈਨੋਕੈਰੀਅਰ ਜਿਵੇਂ ਕਿ ਲਿਪੋਸੋਮ ਅਤੇ ਠੋਸ ਲਿਪਿਡ ਨੈਨੋਪਾਰਟੀਕਲ, ਖਾਸ ਤੌਰ ‘ਤੇ ਬਾਇਓਕੰਪਟੀਬਲ ਹਨ ਅਤੇ ਕੈਂਸਰ, ਇਨਫੈਕਸ਼ਨਾਂ ਅਤੇ ਹੋਰ ਬਿਮਾਰੀਆਂ ਦੇ ਇਲਾਜ ਵਿਚ ਬਿਮਾਰ ਸੈੱਲਾਂ ਨੂੰ ਦਵਾਈਆਂ ਸੁਰੱਖਿਅਤ ਢੰਗ ਨਾਲ ਪਹੁੰਚਾਉਣ ਦੇ ਸਮਰੱਥ ਹਨ। ਡਾ. ਸਵਾਮੀ ਨੇ ਕਿਹਾ ਕਿ ਨੈਨੋਕੈਰੀਅਰਾਂ ਦੀ ਸਤਹ ਨੂੰ ਪੋਲੀਥੀਲੀਨ ਗਲਾਈਕੋਲ (ਪੀਈਜੀ) ਦੀ ਵਰਤੋਂ ਕਰਕੇ ਸੋਧਿਆ ਜਾਂਦਾ ਹੈ ਤਾਂ ਜੋ ਉਨ੍ਹਾਂ ਨੂੰ ਸਰੀਰ ਦੀ ਇਮਿਊਨ ਸਿਸਟਮ ਦੁਆਰਾ ਪਛਾਣਿਆ ਨਾ ਜਾ ਸਕੇ ਅਤੇ ਸਰੀਰ ਵਿਚ ਉਨ੍ਹਾਂ ਦੇ ਬਚਾਅ ਦੇ ਸਮੇਂ ਨੂੰ ਵਧਾਇਆ ਜਾ ਸਕੇ। ਉਨ੍ਹਾਂ ਨੇ ਸਰਗਰਮ ਅਤੇ ਪੈਸਿਵ ਟਾਰਗੇਟਿੰਗ ਤਕਨੀਕਾਂ ਦਾ ਜ਼ਿਕਰ ਕੀਤਾ, ਜੋ ਐਂਟੀਬਾਡੀਜ਼ ਜਾਂ ਪੇਪਟਾਇਡਸ ਨੂੰ ਜੋੜ ਕੇ ਖਾਸ ਸੈੱਲਾਂ ਨੂੰ ਦਵਾਈਆਂ ਪਹੁੰਚਾਉਂਦੀਆਂ ਹਨ, ਜੋ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਵਿਚ ਮਦਦਗਾਰ ਹੁੰਦੀਆਂ ਹਨ। ਜਿਸ ਵਿਚ ਉੱਚ-ਦਬਾਅ ਸਮਰੂਪੀਕਰਨ, ਘੋਲਣ ਵਾਲੇ ਵਾਸ਼ਪੀਕਰਨ ਅਤੇ ਮਾਈਕ੍ਰੋਇਮਲਸ਼ਨ ਸ਼ਾਮਲ ਹਨ। ਇਨ੍ਹਾਂ ਨੈਨੋਕੈਰੀਅਰਾਂ ਨੂੰ ਮੌਖਿਕ ਤੌਰ ‘ਤੇ ਟੀਕੇ ਰਾਹੀਂ, ਨੱਕ ਅਤੇ ਚਮੜੀ ਰਾਹੀਂ ਪਹੁੰਚਾਇਆ ਜਾ ਸਕਦਾ ਹੈ। ਲਿਪਿਡ ਨੈਨੋਕੈਰੀਅਰਾਂ ਦੇ ਬਹੁਤ ਸਾਰੇ ਫਾਇਦੇ ਹਨ ਜੋ ਦਵਾਈਆਂ ਨੂੰ ਤੇਜ਼ੀ ਨਾਲ ਘਟਣ ਤੋਂ ਬਚਾਉਂਦੇ ਹਨ ਅਤੇ ਸਰੀਰ ਵਿਚ ਉਨ੍ਹਾਂ ਦੀ ਪ੍ਰਭਾਵਸ਼ੀਲਤਾ ਨੂੰ ਵਧਾਉਂਦੇ ਹਨ ਅਤੇ ਇਹ ਘੱਟ ਘੁਲਣਸ਼ੀਲ ਦਵਾਈਆਂ ਦੀ ਜੈਵ-ਉਪਲਬਧਤਾ ਨੂੰ ਵਧਾਉਣ ਵਿਚ ਵੀ ਮਦਦ ਕਰਦੇ ਹਨ ਜੋ ਖਾਸ ਤੌਰ ‘ਤੇ, ਇਹ ਨੈਨੋਕੈਰੀਅਰ ਜੀਨ ਡਿਲੀਵਰੀ ਅਤੇ ਐਮਆਰਐਨਏ-ਅਧਾਰਿਤ ਟੀਕਿਆਂ (ਜਿਵੇਂ ਕਿ ਕੋਵਿੰਡ-19 ਟੀਕਾ) ਵਿਚ ਮਹੱਤਵ ਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਸਹਾਇਕ ਪ੍ਰੋ. ਅਮਨਜੋਤ ਕੌਰ, ਸਹਾਇਕ ਪ੍ਰੋ. ਡਾ. ਅਭਿਨਵ ਸਿੰਘ, ਕਮਲਜੀਤ ਕੌਰ, ਰੂਬਲ ਸਿੰਘ, ਨਿਧਿਕਾ, ਸ਼ਿਖਾ, ਖੁਸ਼ਦੀਪ ਕੌਰ, ਨਵਜੋਤ ਕੌਰ, ਸ਼ਾਹਿਦ ਨਜ਼ੀਰ, ਤੋਸੀਫ, ਸ਼ਰੇਸ਼ਤਾ ਅਤੇ ਹੋਰ ਵਿਦਿਆਰਥੀ ਤੇ ਸਟਾਫ ਮੈਂਬਰ ਮੌਜੂਦ ਸਨ।