ਏਆਈ ਟੂਲਜ਼ ਵਿਸ਼ੇ ’ਤੇ ਸੈਮੀਨਾਰ ਕਰਵਾਇਆ
ਏਆਈ ਟੂਲਜ਼ ਵਿਸ਼ੇ 'ਤੇ ਸੈਮੀਨਾਰ ਕਰਵਾਇਆ
Publish Date: Sat, 14 Mar 2026 04:57 PM (IST)
Updated Date: Sun, 15 Mar 2026 04:04 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਆਰਕੇ ਆਰੀਆ ਕਾਲਜ਼ ਵਿਖੇ ਪ੍ਰਿੰ. ਡਾ. ਪੁਨੀਤ ਅਨੇਜਾ ਦੀ ਅਗਵਾਈ ਵਿਚ ਪੋਸਟ ਗ੍ਰੇਜੂਏਟ ਕੰਪਿਊਟਰ ਸਾਇੰਸ ਅਤੇ ਆਈਟੀ ਵਿਭਾਗ ਵੱਲੋਂ ਕਾਲਜ ਦੇ ਸੈਣੀ ਮੈਮੋਰੀਅਲ ਹਾਲ ਵਿਚ ਏਆਈ ਟੂਲਜ਼ ਵਿਸ਼ੇ ਤੇ ਸੈਮੀਨਾਰ ਕਰਵਾਇਆ। ਜਿਸ ਵਿਚ ਲਵਲੀ ਯੂਨੀਵਰਸਿਟੀ ਫਗਵਾੜਾ ਤੋਂ ਡਾ. ਅਮਰ ਸਿੰਘ ਨੇ ਸੰਬੰਧਤ ਵਿਸ਼ੇ ਤੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਿੰ. ਪੁਨੀਤ ਅਨੇਜਾ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦਿਆਂ ਇਸ ਤਰ੍ਹਾਂ ਦੇ ਸੈਮੀਨਾਰ ਕਰਵਾਉਣ ਲਈ ਕੰਪਿਊਟਰ ਵਿਭਾਗ ਨੂੰ ਵਧਾਈ ਦਿੱਤੀ। ਡਾ. ਅਮਰ ਸਿੰਘ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਇੰਸ ਅਤੇ ਕੰਪਿਊਟਰ ਦੇ ਇਸ ਯੁਗ ਵਿਚ ਜ਼ਿਮਨੀ, ਚੈਟ ਜੀਪੀਟੀ, ਟੈਕਨੀਕਲ ਮਸ਼ੀਨ, ਨੋਟਬੁੱਕ ਸੀਐਮ, ਗੂਗਲ ਕਲੋਵ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਆਪਣੇ ਪ੍ਰੋਜੈਕਟਾਂ ਵਿਚ ਏਆਈ ਟੂਲਜ਼ ਦੀ ਵਰਤੋਂ ਕਰਕੇ ਆਪਣੇ ਕੰਮਾਂ ਵਿਚ ਮਾਹਿਰ ਹੋ ਸਕਦੇ ਹਨ। ਉਨ੍ਹਾਂ ਏਆਈ ਟੂਲਜ਼।ਦੇ ਲਾਭ ਤੇ ਨੁਕਸਾਨਾਂ ਬਾਰੇ ਵੀ ਜਾਣਕਾਰੀ ਦਿੱਤੀ। ਸੈਮੀਨਾਰ ਦੇ ਅੰਤ ਵਿਚ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ. ਕੇਵਲ ਕ੍ਰਿਸ਼ਨ ਨੇ ਸਭ ਦਾ ਧੰਨਵਾਦ ਕੀਤਾ ਤੇ ਮਹਿਮਾਨਾਂ ਦਾ ਸਨਮਾਨ ਵੀ ਕੀਤਾ। ਸੈਮੀਨਾਰ ਦੌਰਾਨ ਵਿਦਿਆਰਥੀਆਂ ਤੋਂ ਇਲਾਵਾ ਪ੍ਰੋ. ਜਸਵੀਰ ਸਿੰਘ, ਪ੍ਰੋ. ਰਮਨਪ੍ਰੀਤ ਕੌਰ, ਪ੍ਰੋ. ਅੰਮ੍ਰਿਤ ਕੌਰ, ਪ੍ਰੋ. ਸਿਮਰਨਜੀਤ ਕੌਰ, ਪ੍ਰੋ. ਹੀਨਾ ਖੰਨਾ, ਪ੍ਰੋ. ਰੋਬਿਨ ਕੁਮਾਰ, ਡਾ. ਜਸਵੀਰ ਸਿੰਘ, ਪ੍ਰੋ. ਅਮਨਦੀਪ ਕੌਰ ਅਤੇ ਡਾ. ਰਜਿੰਦਰ ਕੁਮਾਰ ਗੁਪਤਾ ਹਾਜ਼ਰ ਸਨ।