ਸਕਾਰਪੀਓ ਨੇ ਮਾਰੀ ਕਾਰ ਨੂੰ ਪਿਛਿਓਂ ਟੱਕਰ, ਜਾਨੀ ਨੁਕਸਾਨ ਤੋਂ ਬਚਾਅ
ਸਕਾਰਪੀਓ ਨੇ ਮਾਰੀ ਕਾਰ ਨੂੰ ਪਿਛਿਓਂ ਟੱਕਰ
Publish Date: Fri, 30 Jan 2026 03:36 PM (IST)
Updated Date: Sat, 31 Jan 2026 04:02 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ,
ਕਾਠਗੜ੍ਹ : ਨੈਸ਼ਨਲ ਹਾਈਵੇ 'ਤੇ ਪਿੰਡ ਸੁੱਜੋਵਾਲ ਕਰਾਸ ਤੇ ਇਕ ਕਾਰ ਨੂੰ ਸਕਾਰਪਿਓ ਨੇ ਫੇਟ ਮਾਰ ਦਿੱਤੀ। ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਕਾਰ ਇਗਨਿਸ ਨੰਬਰ ਜੇਕੇ-05-ਪੀ-7223 ਜਿਸ ਨੂੰ ਮੁਹੰਮਦ ਆਯੂਬ ਪੁੱਤਰ ਬਸ਼ੀਰ ਅਹਿਮਦ ਵਾਸੀ ਸੰਭਲ ਨਾਇਦ ਖਾਈ ਜੰਮੂ ਕਸ਼ਮੀਰ ਆਪਣੇ ਇਕ ਸਾਥੀ ਸਮੇਤ ਦਿੱਲੀ ਤੋਂ ਜੰਮੂ ਜਾ ਰਿਹਾ ਸੀ। ਜਦਕਿ ਸਕਾਰਪੀਓ ਨੰਬਰ ਐਚਪੀ-63-ਸੀ-5360 ਜਿਸ ਨੂੰ ਗੁਰਪ੍ਰੀਤ ਸਿੰਘ ਪੁੱਤਰ ਜਸਮੋਹਨ ਸਿੰਘ ਚਲਾ ਰਿਹਾ ਸੀ। ਉਸ ਦੇ ਨਾਲ ਚਾਰ ਸਾਥੀ ਗੱਡੀ ਵਿਚ ਹੋਰ ਸਵਾਰ ਸਨ ਨੇ ਪਿੰਡ ਸੁੱਜੋਵਾਲ ਕਰਾਸ ਨੇੜੇ ਅੱਗੇ ਜਾ ਰਹੀ ਕਾਰ ਨੂੰ ਟੱਕਰ ਮਾਰ ਕੇ ਡਿਵਾਈਡਰ ਵਿਚਾਲੇ ਸੁੱਟ ਦਿੱਤਾ। ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਹੋਇਆ ਪਰ ਦੋਵੇਂ ਗੱਡੀਆਂ ਨੁਕਸਾਨੀਆਂ ਗਈਆਂ। ਹਾਦਸੇ ਦੀ ਸੂਚਨਾ ਮਿਲਦਿਆਂ ਮੌਕੇ ਤੇ ਪੁੱਜੇ ਐੱਸਐੱਸਐਫ ਟੀਮ ਦੇ ਮੁਲਾਜ਼ਮਾਂ ਨੇ ਹਾਦਸਾਗ੍ਰਸਤ ਕਾਰ ਨੂੰ ਐਨਐਚਏਆਈ ਦੀ ਰਿਕਵਰੀ ਵੈਨ ਨਾਲ ਡਿਵਾਈਡਰ ਤੋਂ ਥੱਲੇ ਉਤਾਰਿਆ ਤੇ ਰੋਡ ਨੂੰ ਕਲੀਅਰ ਕਰਵਾ ਦਿੱਤਾ ਹੈ। ਇਸ ਮਾਮਲੇ ਵਿਚ ਪੁਲਿਸ ਥਾਣਾ ਸਿਟੀ ਬਲਾਚੌਰ ਦੇ ਡਿਊਟੀ ਅਫਸਰ ਏਐੱਸਆਈ ਸੰਜੀਵ ਕੁਮਾਰ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।