ਕਾਲਜ 'ਚ ਸਾਇੰਸ ਦਿਵਸ ਮੌਕੇ ਸਾਇੰਸ ਫੈਸਟ ਮਨਾਇਆ
ਕਾਲਜ 'ਚ ਸਾਇੰਸ ਦਿਵਸ ਮੌਕੇ ਸਾਇੰਸ ਫੈਸਟ ਮਨਾਇਆ
Publish Date: Thu, 05 Mar 2026 05:06 PM (IST)
Updated Date: Fri, 06 Mar 2026 04:03 AM (IST)

ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਚ ਸਾਇੰਸ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਪ੍ਰਿੰ. ਮਨਜੀਤ ਸਿੰਘ ਦੀ ਯੋਗ ਅਗਵਾਈ ਹੇਠ ਸਾਇੰਸ ਦਿਵਸ ਦੇ ਮੌਕੇ ਸਾਇੰਸ ਫੈਸਟ ਮਨਾਇਆ। ਵਿਭਾਗ ਦੇ ਮੁਖੀ ਡਾ. ਆਸ਼ਿਮਾ ਪਾਸੀ ਨੇ ਦੱਸਿਆ ਕਿ ਇਸ ਸਾਇੰਸ ਫ਼ੈਸਟ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਵਿਗਿਆਨਿਕ ਸੋਚ ਨੂੰ ਉਤਸ਼ਾਹਿਤ ਕਰਨਾ ਅਤੇ ਸਮਾਜਿਕ ਮਿੱਥਾਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਸਾਇੰਸ ਫੈਸਟ ਦੌਰਾਨ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਵਿਗਿਆਨਿਕ ਮਾਡਲ, ਪ੍ਰੋਜੈਕਟ ਅਤੇ ਪ੍ਰਯੋਗ ਸਭ ਦੇ ਆਕਰਸ਼ਣ ਦਾ ਕੇਂਦਰ ਬਣੇ। ਵਿਦਿਆਰਥੀਆਂ ਦੀ ਕਲਾਤਮਿਕ ਪ੍ਰਤਿਭਾ ਨੂੰ ਨਿਖ਼ਾਰਨ ਲਈ ਮੰਡਲਾ ਆਰਟ, ਲਿੱਪਨ ਆਰਟ ਅਤੇ ਗਲਾਸ ਪੇਂਟਿਗ ਵਰਗੇ ਮੁਕਾਬਲਿਆਂ ਦਾ ਆਯੋਜਨ ਕੀਤਾ। ਜਿਸ ਦੌਰਾਨ ਵਿਦਿਆਰਥੀਆਂ ਨੇ ਵਿਗਿਆਨ ਨਾਲ ਸੰਬੰਧਤ ਵੱਖ-ਵੱਖ ਮਾਡਲ ਪ੍ਰਦਸ਼ਿਤ ਕੀਤੇ। ਫੈਸਟ ਦੌਰਾਨ ਸਾਇੰਸ ਕੁਇੰਜ਼ ਮੁਕਾਬਲੇ ਵੀ ਕਰਵਾਏ ਗਏ। ਜਿਸ ਵਿਚ ਵੀ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਪੁਲਿਸ ਥਾਣਾ ਮੁਕੰਦਪੁਰ ਦੇ ਐੱਸਐੱਚਓ ਇੰਸ. ਮਹਿੰਦਰ ਸਿੰਘ ਨੇ ਇਸ ਪ੍ਰੋਗਰਾਮ ਚ ਸ਼ਿਰਕਤ ਕਰਕੇ ਸ਼ੋਭਾ ਵਧਾਈ। ਉਨ੍ਹਾਂ ਵਿਦਿਆਰਥੀਆਂ ਦੀ ਸਾਇੰਸ ਪ੍ਰਤੀ ਰੁਚੀ ਅਤੇ ਉਤਸ਼ਾਹ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ੇ ਵਰਗੇ ਕੋਹੜ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਡਾ. ਆਸ਼ਿਮਾ ਪਾਸੀ ਮੁਖੀ ਸਾਇੰਸ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਕਲਾਤਮਕ ਅਤੇ ਵਿਗਿਆਨਿਕ ਪ੍ਰਦਰਸ਼ਨੀ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਲਾਵਾਂ ਨਾਲ ਬੱਚੇ ਮੋਬਾਇਲ ਫੋਨਾਂ ਦੇ ਇਸਤੇਮਾਲ ਤੋਂ ਗੁਰੇਜ਼ ਕਰਨਾ ਸਿੱਖਦੇ ਹਨ।। ਕਾਲਜ ਦੇ ਪ੍ਰਿੰ. ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਅਜਿਹੇ ਫੈਸਟ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿਚ ਮਹੱਤਵ ਪੂਰਨ ਭੂਮਿਕਾ ਨਿਭਾਉਂਦੇ ਹਨ। ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਅਤੇ ਸਮਾਰੋਹ ਦਾ ਅੰਤ ਰਾਸ਼ਟਰ ਗੀਤ ਨਾਲ ਕੀਤਾ ਗਿਆ। ਇਸ ਮੌਕੇ ਪ੍ਰੋ. ਪ੍ਰੀਆ ਤੇ ਪ੍ਰੋ. ਜਸਵੀਰ ਨੇ ਕਲਾਤਮਕ ਮੁਕਾਬਲੇ ਤੇ ਪ੍ਰੋ. ਅੰਜਲੀ, ਪ੍ਰੋ. ਅੰਕਿਤਾ, ਡਾ. ਸੰਗੀਤਾ ਨੇ ਕੁਇਜ਼ ਮੁਕਾਬਲਿਆਂ ਦੀ ਰਹਿਨੁਮਾਈ ਕੀਤੀ।