ਵਿਦਿਆਰਥੀਆਂ ਨੂੰ 1.04 ਲੱਖ ਦੀ ਵਜੀਫਾ ਰਾਸ਼ੀ ਵੰਡੀ
ਵਿਦਿਆਰਥੀਆਂ ਨੂੰ 1.04 ਲੱਖ ਦੀ ਵਜੀਫਾ ਰਾਸ਼ੀ ਵੰਡੀ
Publish Date: Sun, 22 Feb 2026 04:44 PM (IST)
Updated Date: Mon, 23 Feb 2026 04:04 AM (IST)

ਰਿਟਾਇਰ ਕਮਾਂਡਰ ਸਵ. ਗਿਆਨ ਸਿੰਘ ਨੂੰ ਯਾਦ ਕੀਤਾ ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਇੰਡੀਅਨ ਸ਼ਡਿਊਲਡ ਕਾਸਟ ਵੈੱਲਫੇਅਰ ਐਸੋਸੀਏਸ਼ਨ ਯੂਕੇ ਸੰਸਥਾ ਵੱਲੋਂ ਵਜੀਫਾ ਰਾਸ਼ੀ ਵੰਡੀ ਗਈ। ਜਿਸ ਵਿਚ ਇੰਗਲੈਂਡ ਤੋਂ ਆਏ ਸ਼੍ਰੀ ਗੁਰੂ ਰਵਿਦਾਸ ਗੁਰਦੁਆਰੇ ਦੇ ਪ੍ਰਧਾਨ ਤੇ ਸੰਸਥਾ ਦੇ ਵਾਈਸ ਪ੍ਰਧਾਨ ਸੁਰਿੰਦਰ ਕੁਮਾਰ ਸੋਢੀ ਵੱਲੋਂ ਵਿਦਿਆਰਥੀਆਂ ਨੂੰ ਰਾਸ਼ੀ ਵੰਡੀ ਗਈ। ਉਨ੍ਹਾਂ ਦੇ ਨਾਲ ਲੇਖ ਰਾਜ ਪਾਲ ਸੰਸਥਾ ਦੇ ਸੈਕਟਰੀ ਵੀ ਮੌਜੂਦ ਸਨ। ਸੁਰਿੰਦਰ ਕੁਮਾਰ ਸੋਢੀ ਨੇ ਕਿਹਾ ਕਿ ਸਾਡੀ ਸੰਸਥਾ ਵੱਲੋਂ 14 ਸਾਲ ਤੋਂ ਇਸ ਸੇਵਾ ਕੀਤੀ ਜਾ ਰਹੀ ਹੈ। ਇਸ ਮਦਦ ਵਿੱਚੋਂ ਕੁਝ ਬੱਚੇ ਚੰਗੇ ਪੜ੍ਹ ਲਿਖ ਕੇ ਵਿਦੇਸ਼ਾਂ ਵਿਚ ਸੈਟਲ ਹੋ ਗਏ ਹਨ ਅਤੇ ਕੁਝ ਵਿਦਿਆਰਥੀ ਸਰਕਾਰੀ ਨੌਕਰੀਆਂ ਤੇ ਸੈੱਟ ਹੋ ਗਏ ਹਨ। ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਕਿ ਅਸੀਂ ਵਿਦੇਸ਼ਾਂ ਵਿਚ ਬੈਠ ਕੇ ਤੁਹਾਡੀ ਮਦਦ ਕਰਦੇ ਹਾਂ ਤੇ ਤੁਸੀਂ ਆਸਾਂ ਤੇ ਖਰੇ ਉਤਰਦੇ ਹੋਏ। ਤਰੱਕੀ ਕਰ ਰਹੇ ਹੋ ਸਾਡੀ ਇਹ ਤੁਹਾਨੂੰ ਅਪੀਲ ਹੈ ਕਿ ਪੜ੍ਹਾਈ ਵਿਚ ਵਧੀਆ ਨੰਬਰ ਲੈ ਕੇ ਪਾਸ ਹੋਵੋ ਅਤੇ ਜ਼ਿੰਦਗੀ ਵਿਚ ਆਪਣੇ ਮਾਂ ਬਾਪ ਦਾ ਨਾਂ ਰੌਸ਼ਨ ਕਰੋ ਸਾਡੇ ਕੁਝ ਸਟੂਡੈਂਟ ਐਲਐਲਬੀ, ਕੁਝ ਬੀਐੱਸਸੀ ਨਰਸਿੰਗ, ਐਮਟੈਕ, ਬੀਟੈਕ ਤੇ ਹੋਰ ਪੜ੍ਹਾਈਆਂ ਕਰ ਰਹੇ ਹਨ। ਸੰਸਥਾ ਦੇ ਚੇਅਰਮੈਨ ਪਰਮਜੀਤ ਸਿੰਘ ਸਾਬਕਾ ਸਰਪੰਚ ਗੁਣਾਚੌਰ ਨੇ ਕਿਹਾ ਜਿੰਨਾ ਚਿਰ ਸਟੂਡੈਂਟ ਆਪਣੀ ਪੜ੍ਹਾਈ ਜਾਰੀ ਰੱਖਣਗੇ ਜਾਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਦੇ ਸਾਡੀ ਸੰਸਥਾ ਵੱਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਮਦਦ ਜਾਰੀ ਰਹੇਗੀ। ਅੱਜ ਦੇ ਸਮਾਗਮ ਵਿਚ ਸਾਡੀ ਸੰਸਥਾ ਦੇ ਰਿਟਾਇਰ ਕਮਾਂਡਰ ਗਿਆਨ ਸਿੰਘ ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਮੌਤ ਹੋ ਗਈ ਸੀ। ਅੱਜ ਇੰਗਲੈਂਡ ਤੋਂ ਆਏ ਸੰਸਥਾ ਦੇ ਵਾਈਸ ਪ੍ਰਧਾਨ ਅਤੇ ਸੈਕਟਰੀ ਤੇ ਪੰਜਾਬ ਦੀ ਸੰਸਥਾ ਤੇ ਵਿਦਿਆਰਥੀਆਂ ਨੂੰ ਗਿਆਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਯਾਦ ਕੀਤਾ। ਸੁਰਿੰਦਰ ਕੁਮਾਰ ਸੋਢੀ ਤੇ ਲੇਖਰਾਜਪਾਲ ਨੇ ਕਿਹਾ ਸਾਡੀ ਸੰਸਥਾ ਵੱਲੋਂ ਬਹੁਤ ਪਿਆਰੇ ਗਿਆਨ ਸਿੰਘ ਦਾ ਅਚਾਨਕ ਚਲੇ ਜਾਣਾ ਸਾਡੇ ਲਈ ਬਹੁਤ ਦੁੱਖ ਹੈ। ਉਨਾਂ ਨੇ ਸਾਡੇ ਵਿਦਿਆਰਥੀਆਂ ਦੀ ਮਦਦ ਕੀਤੀ ਸੀ ਪਰਮਾਤਮਾ ਉਨ੍ਹਾਂ ਦੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਤੇ ਪਰਿਵਾਰ ਤੇ ਭਾਣਾ ਮੰਨਵ ਦਾ ਵੱਲ ਬਖਸ਼ਣ। ਅੱਜ ਦੇ ਸਮਾਗਮ ਵਿਚ ਬੂਟਾ ਸਿੰਘ, ਜਸਪਾਲ ਸਿੰਘ ਹੀਓ, ਅਮਰਜੀਤ ਜੱਸਲ, ਅਮਰਜੀਤ ਰੁੜਕਾ , ਰਾਮ ਲਭਾਇਆ, ਕੁਲਵੰਤ ਸਿੰਘ ਨੰਬਰਦਾਰ, ਚਰਨਜੀਤ ਸਿੰਘ ਨੰਬਰਦਾਰ, ਬਹਾਦਰ ਸਿੰਘ ਸਰਪੰਚ ਆਦਿ ਸ਼ਾਮਲ ਸਨ।