ਸੱਤਪਾਲ ਸਾਹਲੋਂ ਵੈੱਲਫੇਅਰ ਟਰੱਸਟ ਦੇ ਮੁੜ ਪ੍ਰਧਾਨ ਬਣਾਏ
ਸੱਤਪਾਲ ਸਾਹਲੋਂ ਵੈਲਫੇਅਰ ਟਰੱਸਟ ਦੇ ਮੁੜ ਪ੍ਰਧਾਨ ਬਣਾਏ
Publish Date: Fri, 13 Feb 2026 05:41 PM (IST)
Updated Date: Sat, 14 Feb 2026 04:07 AM (IST)
ਸੰਦੀਪ ਬੈਂਸ, ਪੰਜਾਬੀ ਜਾਗਰਣ, ਨਵਾਂਸ਼ਹਿਰ ਸ਼੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਨਵਾਂਸ਼ਹਿਰ ਦੀ ਵਿਸ਼ੇਸ਼ ਮੀਟਿੰਗ ਅੰਮ੍ਰਿਤਬਾਣੀ ਭਵਨ ਨਵਾਂਸ਼ਹਿਰ ਵਿਖੇ ਪ੍ਰਧਾਨ ਸੱਤਪਾਲ ਸਾਹਲੋਂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਟਰੱਸਟ ਦੀਆਂ ਗਤੀਵਿਧੀਆਂ ਸੰਬੰਧੀ ਵਿਚਾਰ ਚਰਚਾ ਕੀਤੀ। ਪਿਛਲੀ ਕਾਰਜਕਾਰਨੀ ਦਾ ਕਾਰਜਕਾਲ ਪੂਰਾ ਹੋਣ ਤੇ ਸਰਵਸੰਮਤੀ ਨਾਲ ਟਰੱਸਟ ਦੀ ਕਾਰਜਕਾਰਨੀ ਕਮੇਟੀ ਨੂੰ ਭੰਗ ਕੀਤਾ ਗਿਆ ਤੇ ਨਵੀਂ ਮੈਂਬਰਸ਼ਿਪ ਪ੍ਰਾਪਤ ਕਰ ਕੇ ਨਵੀਂ ਕਾਰਜਕਾਰਨੀ ਦੀ ਚੋਣ ਦੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਗਿਆ। ਨਵੀਂ ਕਾਰਜਕਾਰਨੀ ਦੀ ਚੋਣ ਸਰਬਸੰਮਤੀ ਨਾਲ ਸੱਤਪਾਲ ਸਾਹਲੋਂ ਨੂੰ ਮੁੜ ਪ੍ਰਧਾਨ, ਪਰਮਜੀਤ ਮਹਾਲੋਂ ਨੂੰ ਜਨਰਲ ਸਕੱਤਰ, ਜੋਗਿੰਦਰ ਸਿੰਘ ਮੈਂਗੜਾ ਨੂੰ ਸੀਨੀ. ਮੀਤ ਪ੍ਰਧਾਨ, ਬਲਦੇਵ ਸਿੰਘ ਨਵਾਂ ਸ਼ਹਿਰ ਤੇ ਦਰਸ਼ਨ ਰਾਮ ਨੂੰ ਮੀਤ ਪ੍ਰਧਾਨ, ਹਰਮੇਸ਼ ਲਾਲ ਨੂੰ ਸਕੱਤਰ, ਪ੍ਰਸ਼ੋਤਮ ਲਾਲ ਨੂੰ ਜੁਆਇੰਟ ਸਕੱਤਰ, ਦੇਸ ਰਾਜ ਬਾਲੀ ਨੂੰ ਪ੍ਰੈੱਸ ਸਕੱਤਰ, ਰਾਮ ਆਸਰਾ ਨੂੰ ਖਜ਼ਾਨਚੀ, ਅਵਤਾਰ ਰਾਮ ਨੂੰ ਸਹਾਇਕ ਖਜ਼ਾਨਚੀ, ਐਡਵੋਕੇਟ ਰੇਸ਼ਮ ਸਿੰਘ ਨੂੰ ਕਾਨੂੰਨੀ ਸਲਾਹਕਾਰ, ਨਿਰਮਲ ਭੰਗਲਾਂ ਨੂੰ ਆਡੀਟਰ, ਡਾ. ਗੁਰਨਾਮ ਸਿੰਘ ਚੰਦੜ, ਹਰਮੇਸ਼ ਮੇਸ਼ੀ, ਰਛਪਾਲ ਸਿੰਘ ਬਿੱਟੂ ਤੇ ਝਲਮਣ ਰਾਮ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ। ਨਵੀਂ ਕਾਰਜਕਾਰਨੀ ਕਮੇਟੀ ਦਾ ਕਾਰਜਕਾਲ ਅਗਲੇ ਤਿੰਨ ਸਾਲਾਂ ਲਈ ਹੋਵੇਗਾ। ਇਸ ਮੌਕੇ ਵੈੱਲਫੇਅਰ ਟਰੱਸਟ ਦੇ ਹੋਰ ਮੈਂਬਰ ਵੀ ਹਾਜ਼ਰ ਸਨ।