ਸਤਨਾਮ ਜਲਾਲਪੁਰ ਨੇ ਪੰਚਾਇਤ ਨੂੰ 1 ਲੱਖ ਰੁਪਏ ਦੀ ਗਰਾਂਟ ਸੌਂਪੀ
ਸਤਨਾਮ ਜਲਾਲਪੁਰ ਵੱਲੋਂ ਪੰਚਾਇਤ ਨੂੰ 1 ਲੱਖ ਰੁਪਏ ਦੀ ਗਰਾਂਟ ਸੌਂਪੀ
Publish Date: Sun, 15 Feb 2026 06:18 PM (IST)
Updated Date: Mon, 16 Feb 2026 04:07 AM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਵੱਲੋਂ ਆਪਣੇ ਅਖਤਿਆਰੀ ਕੋਟੇ ਵਿੱਚੋਂ ਪਿੰਡ ਰੱਤੇਵਾਲ ਖ਼ੁਰਦ ਕਿਸਾਨਾ ਬਸਤੀ ਦੀ ਪੰਚਾਇਤ ਨੂੰ ਖੇਡ ਮੈਦਾਨ ਦੀ ਉਸਾਰੀ ਲਈ ਇੱਕ ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਵੱਲ ਉਤਸ਼ਾਹਿਤ ਕਰਨ ਅਤੇ ਖੇਡ ਮੈਦਾਨਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲਾ ਕਰ ਰਹੀ ਹੈ। ਪੰਜਾਬ ਸਰਕਾਰ ਨਸ਼ਿਆਂ ਤੇ ਨਕੇਲ ਕੱਸਣ ਵਿਚ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੇ ਤਹਿਤ ਵੱਖ-ਵੱਖ ਪਿੰਡਾਂ ਵਿਚ ਆਪਣੇ ਪ੍ਰੋਗਰਾਮ ਕਰ ਰਹੀ ਹੈ। ਪਿੰਡ ਵਾਸੀਆਂ ਵੱਲੋਂ ਸਰਕਾਰ ਦੀ ਜਾਰੀ ਇਸ ਮੁਹਿਮ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ।।ਪੰਜਾਬ ਸਰਕਾਰ ਵੱਲੋਂ ਪੰਜਾਬ ਦੇ 3000 ਪਿੰਡਾਂ ਵਿਚ ਖੇਡ ਮੈਦਾਨ ਬਣਾਉਣ ਲਈ ਰਾਸ਼ੀ ਵੀ ਜਾਰੀ ਕੀਤੀ ਗਈ ਹੈ। ਪਿੰਡ ਦੀ ਪੰਚਾਇਤ ਵੱਲੋਂ ਸਤਨਾਮ ਜਲਾਲਪੁਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਜਸਵਿੰਦਰ ਕੁਮਾਰ ਕਿਸਾਨਾ ਸਰਪੰਚ, ਪੰਚ ਸਰਵਜੀਤ, ਪੰਚ ਕਮਲੇਸ਼, ਪੰਚ ਸ਼ਿੰਦਰ ਪਾਲ, ਪੰਚ ਬਬਲੀ, ਤੀਰਥ ਰਾਮ ਫੌਜੀ ਸਾਬਕਾ ਪੰਚ, ਰਾਮ ਕੁਮਾਰ ਸਾਬਕਾ ਪੰਚ, ਬਨਾਰਸੀ ਦਾਸ, ਹਰੀਸ਼ ਚੰਦਰ, ਜਸਵੰਤ ਰਾਏ, ਪਾਵਨ ਕੁਮਾਰ ਸਾਬਕਾ ਪੰਚ, ਸੂਰੇਸ਼ ਕੁਮਾਰ ਸਾਬਕਾ ਪੰਚ, ਮਹਿੰਦਰ ਪਾਲ, ਰਕੇਸ਼ ਕੁਮਾਰ ਬੱਬੂ, ਸ਼ਿੰਦਰ ਪਾਲ ਠੇਕੇਦਾਰ, ਰਕੇਸ਼ ਕੁਮਾਰ, ਮਦਨ ਲਾਲ, ਰਮਨ ਕੁਮਾਰ, ਨਵਜੋਤ ਸਿੰਘ, ਜਸਵਿੰਦਰ ਕੁਮਾਰ, ਬਲਜਿੰਦਰ ਕੁਮਾਰ, ਦਿਨੇਸ਼ ਕੁਮਾਰ, ਚੇਤਨ ਕਿਸਾਨਾ, ਕਬੀਰ ਕਿਸਾਨਾ, ਮੁਕਲ ਕੁਮਾਰ, ਵਾਰਿਸ ਚੌਧਰੀ ਮੌਜੂਦ ਸਨ।